01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਕਲੀ ਸਾਮਾਨ ਵੇਚਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਤੋਂ ਆਈ ਟੀਮ ਵਲੋਂ ਗੁੜ ਮੰਡੀ ’ਚ ਛਾਪਾਮਾਰੀ ਦੁਕਾਨਦਾਰਾਂ ਨਾਲ ਹੋਏ ਜ਼ਬਰਦਸਤ ਤਕਰਾਰ ਕਰਨ ਸਥਿਤੀ ਤਣਾਅਪੂਰਨ ਬਣੀ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਕਾਰੋਬਾਰੀ ਇਲਾਕੇ ਗੁੜ ਮੰਡੀ ਵਿਚ ਨਕਲੀ ਸਮਾਨ ਵੇਚਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਤੋਂ ਆਈ ਇੱਕ ਟੀਮ ਵਲੋਂ ਗੁੜ ਮੰਡੀ ਵਿਚ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕੀਤੀ ਗਈ। ਛਾਪਾਮਾਰੀ ਦੌਰਾਨ ਦੁਕਾਨਦਾਰਾਂ ਨਾਲ ਹੋਏ ਜ਼ਬਰਦਸਤ ਤਕਰਾਰ ਕਾਰਨ ਸਥਿਤੀ ਤਨਾਅਪੂਰਨ ਬਣ ਗਈ।

ਅਜੀਤ ਡੈਸਕ 01-10-2026
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਕਾਰੋਬਾਰੀ ਇਲਾਕੇ ਗੁੜ ਮੰਡੀ ਵਿਚ ਨਕਲੀ ਸਮਾਨ ਵੇਚਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਤੋਂ ਆਈ ਇੱਕ ਟੀਮ ਵਲੋਂ ਗੁੜ ਮੰਡੀ ਵਿਚ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕੀਤੀ ਗਈ। ਛਾਪਾਮਾਰੀ ਦੌਰਾਨ ਦੁਕਾਨਦਾਰਾਂ ਨਾਲ ਹੋਏ ਜ਼ਬਰਦਸਤ ਤਕਰਾਰ ਕਾਰਨ ਸਥਿਤੀ ਤਨਾਅਪੂਰਨ ਬਣ ਗਈ। ਇਸ ਟੀਮ ਦੇ ਨਾਲ ਕੁਝ ਵਕੀਲ ਵੀ ਸਨ ਅਤੇ ਟੀਮ ਦੇ ਮੈਂਬਰ ਆਪਣੇ ਪਾਸ ਮੁੰਬਈ ਅਦਾਲਤ ਦੇ ਹੁਕਮ ਹੋਣ ਦਾ ਵੀ ਦਾਅਵਾ ਕਰ ਰਹੇ ਸਨ। ਪਹਿਲਾਂ ਇਹ ਟੀਮ ਥਾਣਾ ਕੋਤਵਾਲੀ ਗਈ ਜਿੱਥੇ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਵਲੋਂ ਦਸਤਾਵੇਜ਼ ਦੇਖਣ ਤੋਂ ਬਾਅਦ ਛਾਪਾਮਾਰੀ ਟੀਮ ਦੇ ਨਾਲ ਕੁਝ ਮੁਲਾਜ਼ਮ ਭੇਜੇ ਗਏ ਜਿਨ੍ਹਾਂ ਨੇ ਉੱਥੇ ਛਾਪਾਮਾਰੀ ਦੌਰਾਨ ਇਸ ਟੀਮ ਦਾ ਸਾਥ ਦਿੱਤਾ। ਟੀਮ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਕੰਪਨੀਆਂ ਦਾ ਨਕਲੀਕਾਸਮੈਟਿਕ ਸਾਮਾਨ ਵੇਚਿਆ ਜਾ ਰਿਹਾ ਹੈ ਤੇ ਇਸ ਲਈ ਉਨ੍ਹਾਂ ਨੇ ਮੁੰਬਈ ਅਦਾਲਤ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਵਲੋਂ ਉਨ੍ਹਾਂ ਨੂੰ ਛਾਪਾ ਮਾਰੀ ਦੇ ਅਧਿਕਾਰ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਵਲੋਂ ਕੁਝ ਸਮਾਨ ਵੀ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ ਜਦਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਇਸ ਸਾਰੇ ਸਾਮਾਨ ਦੇ ਬਿੱਲ ਮੌਜੂਦ ਹਨ ਤੇ ਉਹ ਸਮਾਨ ਅਸਲੀ ਹੈ। ਜਿਉਂ ਹੀ ਇਸ ਦੀ ਸੂਚਨਾ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਮਿਲੀ ਤਾਂ ਭਾਰੀ ਗਿਣਤੀ ਵਿਚ ਦੁਕਾਨਦਾਰ ਉੱਥੇ ਇਕੱਠੇ ਹੋ ਗਏ ਤੇ ਇਸ ਦੌਰਾਨ ਛਾਪਾਮਾਰੀ ਟੀਮ ਨਾਲ ਉਨ੍ਹਾਂ ਦਾ ਤਕਰਾਰ ਵੀ ਹੋ ਗਿਆ ਪਰ ਪੁਲਿਸ ਦੀ ਦਖਲ ਅੰਦਾਜ਼ੀ ਨਾਲ ਇਹ ਮਾਮਲਾ ਸ਼ਾਂਤ ਕਰ ਲਿਆ ਗਿਆ। ਦੇਰ ਸ਼ਾਮ ਤੱਕ ਇਸ ਟੀਮ ਦੀ ਕਾਰਵਾਈ ਜਾਰੀ ਸੀ। ਕਾਰਵਾਈ ਦੌਰਾਨ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਉਥੋਂ ਚਲੇ ਗਏ।
ਪਿਛਲੀ ਖ਼ਬਰ ਚੀਨ ਦੇ 77 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਡਾ . ਕੋਟਨਿਸ ਹਸਪਤਾਲ ਦੇ ਵਫ਼ਦ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਲੁਧਿਆਣਾ ’ ਚ ਅਗਨੀਵੀਰ ਭਰਤੀ ਰੈਲੀ 4 ਤੋਂ 10 ਅਕਤੂਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।