01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਿਜਲੀ ਕੱਟਾਂ ਨੂੰ ਲੈ ਕੇ ਧਰਨਾ ਲਗਾਉਣ ਵਾਲਿਆਂ ਡਾਇੰਗ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਪ੍ਰਧਾਨ ਬੌਬੀ ਜਿੰਦਲ ਸਮੇਤ 200 ਤੋਂ ਵਧੇਰੇ ਨਾਮਜ਼ਦ

ਲੁਧਿਆਣਾ, 30 ਸਤੰਬਰ (ਜਤਿੰਦਰ ਭੰਬੀ)-ਸਥਾਨਕ ਵਰਧਮਾਨ ਚੌਕ ਵਿਖੇ ਬੀਤੇ ਦਿਨੀਂ ਬਿਜਲੀ ਕੱਟਾਂ ਦੇ ਵਿਰੋਧ ਵਿਚ ਡਾਇੰਗ ਕਾਰੋਬਾਰੀਆਂ ਵਲੋਂ ਲਗਾਏ ਗਏ ਧਰਨੇ ਨੂੰ ਲੈ ਕੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਬੌਬੀ ਜਿੰਦਲ ਸਮੇਤ 250 ਕਾਰੋਬਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਵਰਕਾਮ ਵਲੋਂ ਉਦਯੋਗਿਕ ਇਕਾਈਆਂ ਨੂੰ ਦੇਣ ਵਾਲੀ ਬਿਜਲੀ ਦੇ ਲੰਬੇ ਕੱਟ ਲਗਾਏ ਜਾ ਰਹੇ ਸਨ ਜਿਸ ਨੂੰ ਲੈ ਕੇ ਵੱਖ ਵੱਖ ਕਾਰੋਬਾਰੀ ਐਸੋਸੀਏਸ਼ਨਾਂ ਦੇ ਆਗੂਆਂ ਤੋਂ ਇਲਾਵਾ ਡਾਇੰਗ ਐਸੋਸੀਏਸ਼ਨ ਦੇ ਆਗੂਆਂ ਨੇ ਪਾਵਰਕਾਮ ਦੇ ਉਚ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਮੰਗ ਪੱਤਰ ਵੀ ਦਿੱਤੇ ਸਨ ਪਰ ਮਸਲੇ ਦਾ ਹੱਲ ਨਾ ਹੋਣ ਤੋਂ ਬਾਅਦ ਡਾਇੰਗ ਕਾਰੋਬਾਰੀਆਂ ਵਲੋਂ ਥਾਣਾ ਨੰਬਰ ਸੱਤ ਅਧੀਨ ਆਉਂਦੇ ਵਰਧਮਾਨ ਚੌਕ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਮਾਇਤ ਕਰਦੇ ਹੋਏ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਆਵਾਜਾਈ ਵਿਚ ਵਿਘਨ ਪਾਉਣ ਕਰਕੇ ਕਾਰੋਬਾਰੀਆਂ ਤੇ ਕਥਿਤ ਤੌਰ ’ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 01-10-2026

ਪਿਛਲੀ ਖ਼ਬਰ ਲੁਧਿਆਣਾ ’ ਚ ਅਗਨੀਵੀਰ ਭਰਤੀ ਰੈਲੀ 4 ਤੋਂ 10 ਅਕਤੂਬਰ ਤੱਕ ਅਗਲੀ ਖ਼ਬਰ ਲਾਡੋਵਾਲ ਡਿਸਪੈਂਸਰੀ ’ ਚੋਂ ਚੋਰਾਂ ਨੇ ਗੈਸ ਸਿਲੰਡਰ , ਇਨਵਰਟਰ , ਸਟੈੱਬਲਾਈਜ਼ਰ ਤੇ ਹੋਰ ਸਾਮਾਨ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।