30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭੁਪਿੰਦਰ ਸਿੰਘ ਬੈਂਸ

ਲੁਧਿਆਣਾ, 29 ਸਤੰਬਰ-ਘੁਮਾਰ ਮੰਡੀ ਸਮੇਤ ਮਹਾਂਨਗਰ ਦੇ ਭੀੜ-ਭੜੱਕੇ ਵਾਲੇ ਵਪਾਰਕ ਇਲਾਕਿਆਂ ਵਿਚ ਸਥਿਤ ਕੁੱਝ ਮਾਲਾਂ ਅਤੇ ਵਪਾਰਕ ਇਮਾਰਤਾਂ ਦੇ ਅੱਗ ਤੋਂ ਬਚਾਅ ਸੰਬੰਧੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਉਠ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਘੁਮਾਰ ਮੰਡੀ ਖੇਤਰ ਦੇ ਕੁੱਝ ਮਾਲਾਂ ਵਿਚ ਅੱਗ ਬੁਝਾਉਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੌਜੂਦ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਅਜੀਤ ਡੈਸਕ 30-09-2026
ਲੁਧਿਆਣਾ, 29 ਸਤੰਬਰ-ਘੁਮਾਰ ਮੰਡੀ ਸਮੇਤ ਮਹਾਂਨਗਰ ਦੇ ਭੀੜ-ਭੜੱਕੇ ਵਾਲੇ ਵਪਾਰਕ ਇਲਾਕਿਆਂ ਵਿਚ ਸਥਿਤ ਕੁੱਝ ਮਾਲਾਂ ਅਤੇ ਵਪਾਰਕ ਇਮਾਰਤਾਂ ਦੇ ਅੱਗ ਤੋਂ ਬਚਾਅ ਸੰਬੰਧੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਉਠ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਘੁਮਾਰ ਮੰਡੀ ਖੇਤਰ ਦੇ ਕੁੱਝ ਮਾਲਾਂ ਵਿਚ ਅੱਗ ਬੁਝਾਉਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੌਜੂਦ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਕੁੱਝ ਥਾਵਾਂ ‘ਤੇ ਅੱਗ ਬੁਝਾਉਣ ਵਾਲੇ ਯੰਤਰ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਦੀ ਮਿਆਦ ਸੀਮਾ ਲੰਘ ਚੁੱਕੀ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਹ ਮਾਮਲਾ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਦੇ ਮੱਦੇਨਜ਼ਰ ਹੋਰ ਵੀ ਅਹਿਮ ਬਣ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਦੌਰਾਨ ਬਾਜ਼ਾਰਾਂ ਅਤੇ ਵਪਾਰਕ ਇਲਾਕਿਆਂ ਵਿਚ ਲੋਕਾਂ ਦੀ ਆਵਾਜਾਈ ਵਧ ਜਾਂਦੀ ਹੈ, ਜਦਕਿ ਪਟਾਕਿਆਂ ਕਾਰਨ ਵੀ ਅੱਗ ਨਾਲ ਜੁੜੇ ਖ਼ਤਰੇ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ ਸਮੇਂ ਮਾਲਾਂ ਅਤੇ ਵਪਾਰਕ ਇਮਾਰਤਾਂ ਵਿਚ ਅੱਗ ਤੋਂ ਬਚਾਅ ਦੇ ਪ੍ਰਭਾਵਸ਼ਾਲੀ ਪ੍ਰਬੰਧ ਲੋਕਾਂ ਦੀ ਸੁਰੱਖਿਆ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੇ ਹਨ। ਘੁਮਾਰ ਮੰਡੀ, ਚੌੜਾ ਬਾਜ਼ਾਰ, ਫ਼ੀਲਡ ਗੰਜ, ਦਾਲ ਬਾਜ਼ਾਰ, ਕਿਤਾਬ ਬਾਜ਼ਾਰ ਅਤੇ ਹੋਰ ਸੰਘਣੇ ਇਲਾਕਿਆਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਖ਼ਰੀਦਦਾਰੀ ਅਤੇ ਹੋਰ ਕੰਮਾਂ ਲਈ ਪੁੱਜਦੇ ਹਨ। ਦੀਵਾਲੀ ਦੇ ਦਿਨਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਭੀੜ ਹੋਰ ਵਧਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅੱਗ ‘ਤੇ ਬਚਾਅ ਦੇ ਪ੍ਰਬੰਧਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਅੱਗ ਬੁਝਾਊ ਯੰਤਰ ਕਿਸੇ ਵੀ ਹੰਗਾਮੀ ਸਥਿਤੀ ਵਿਚ ਸ਼ੁਰੂਆਤੀ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਲਈ ਮਹੱਤਵਪੂਰਨ ਸਾਧਨ ਹੁੰਦਾ ਹੈ। ਜੋਕਰ ਕੋਈ ਯੰਤਰ ਮਿਆਦ ਲ ੰਘਣ ਕਾਰਨ ਵਰਤਣਯੋਗ ਹਾਲਤ ਵਿਚ ਨਾ ਹੋਵੇ ਤਾਂ ਐਮਰਜੈਂਸੀ ਸਮੇਂ ਇਸ ਦੀ ਪ੍ਰਭਾਵ ਸ਼ੀਲਤਾ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਇਸ ਲਈ ਸਿਰਫ਼ ਯੰਤਰ ਦੀ ਮੌਜੂਦਗੀ ਹੀ ਨਹੀਂ, ਸਗੋਂ ਉਸ ਦੀ ਮਿਆਦ ਅਤੇ ਵਰਤਣਯੋਗ ਹਾਲਤ ਵੀ ਮਹੱਤਵਪੂਰਨ ਹੈ। ਮਾਲਾਂ ਵਰਗੀਆਂ ਵਪਾਰਕ ਇਮਾਰਤਾਂ ਵਿਚ ਅੱਗ ਬੁਝਾਉਣ ਵਾਲੇ ਯੰਤਰ, ਅੱਗ ਬਾਰੇ ਚੇਤਾਵਨੀ ਦੇਣ ਵਾਲੀ ਪ੍ਰਣਾਲੀ, ਐਮਰਜੈਂਸੀ ਬਾਹਰ ਨਿਕਲਣ ਦੇ ਰਸਤੇ ਅਤੇ ਹੋਰ ਲੋੜੀਂਦੀ ਸੁਰੱਖਿਆ ਪ੍ਰਬੰਧ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮਹੱਤਵਪੂਰਨ ਹੁੰਦੇ ਹਨ। ਘੁਮਾਰ ਮੰਡੀ ਸਮੇਤ ਸ਼ਹਿਰ ਦੇ ਵਪਾਰਕ ਇਲਾਕਿਆਂ ਵਿਚ ਲੋਕਾਂ ਦੀ ਸੁਰੱਖਿਆ ਲਈ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਖ਼ਾਸ ਕਰਕੇ ਦੀਵਾਲੀ ਅਤੇ ਪਟਾਕਿਆਂ ਦੇ ਮੌਸਮ ਵਿਚ ਮਾਲਾਂ ਤੇ ਭੀੜ ਵਾਲੇ ਬਾਜ਼ਾਰਾਂ ਵਿਚ ਅੱਗ ਤੋਂ ਬਚਾਅ ਦੇ ਪ੍ਰਬੰਧ ਕਿੰਨੇ ਤਿਆਰ ਹਨ, ਇਹ ਸਵਾਲ ਲੋਕਾਂ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਮਾਮਲਾ ਹੈ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਸਵ: ਹਰਬੰਸ ਕੌਰ ਮੱਕੜ ਅਗਲੀ ਖ਼ਬਰ ਘੁਮਾਰ ਮੰਡੀ ਸਮੇਤ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਅੱਗ ਤੋਂ ਸੁਰੱਖਿਆ ਕਿੰਨੀ ਯਕੀਨੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।