26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਬੱਚੇ ਪੁਲਿਸ ਨੇ ਕੀਤੇ ਬਰਾਮਦ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਅਧੀਨ ਆਉਂਦੀ ਅਮਰਜੀਤ ਕਾਲੋਨੀ ਜਗੀਰਪੁਰ ਰੋਡ ਵਿਖੇ ਘਰ ਦੇ ਬਾਹਰ ਖੇਡ ਰਹੇ ਬੱਚੇ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਭਦੀਪ ਕੌਰ, ਲੜਕਾ ਅਰਸ਼ਦੀਪ ਸਿੰਘ, ਗੁਆਂਢ ਵਿਚ ਰਹਿੰਦੀ ਸਪਨਾ, ਰਾਧਿਕਾ ਨਾਲ ਖੇਡਣ ਲਈ ਗਲੀ ਵਿਚ ਗਏ ਸਨ, ਜੋ ਉਕਤ ਤਿੰਨੋ ਜਣੇ ਬਿਨਾ ਦੱਸੇ ਪੁੱਛੇ ਕਿਧਰੇ ਚਲੇ ਗਏ, ਜਿਨ੍ਹਾਂ ਦੀ ਕਾਫ਼ੀ ਭਾਲ ਕੀਤੀ, ਪਰ ਕਿਧਰੇ ਨਹੀਂ ਮਿਲੇ, ਜਿਸ ’ਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਸੂਬੇ ਭਰ ਵਿਚ ਬੱਚਿਆਂ ਦੇ ਲਾਪਤਾ ਹੋਣ ਬਾਰੇ ਵਾਇਰਲੈੱਸ ਰਾਹੀਂ ਸੂਚਿਤ ਕੀਤਾ ਪੁਲਿਸ ਵਲੋਂ ਹੁਣ ਇਹਨਾਂ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਹੈ ।

ਅਜੀਤ ਡੈਸਕ 26-09-2026
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਅਧੀਨ ਆਉਂਦੀ ਅਮਰਜੀਤ ਕਾਲੋਨੀ ਜਗੀਰਪੁਰ ਰੋਡ ਵਿਖੇ ਘਰ ਦੇ ਬਾਹਰ ਖੇਡ ਰਹੇ ਬੱਚੇ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਭਦੀਪ ਕੌਰ, ਲੜਕਾ ਅਰਸ਼ਦੀਪ ਸਿੰਘ, ਗੁਆਂਢ ਵਿਚ ਰਹਿੰਦੀ ਸਪਨਾ, ਰਾਧਿਕਾ ਨਾਲ ਖੇਡਣ ਲਈ ਗਲੀ ਵਿਚ ਗਏ ਸਨ, ਜੋ ਉਕਤ ਤਿੰਨੋ ਜਣੇ ਬਿਨਾ ਦੱਸੇ ਪੁੱਛੇ ਕਿਧਰੇ ਚਲੇ ਗਏ, ਜਿਨ੍ਹਾਂ ਦੀ ਕਾਫ਼ੀ ਭਾਲ ਕੀਤੀ, ਪਰ ਕਿਧਰੇ ਨਹੀਂ ਮਿਲੇ, ਜਿਸ ’ਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਸੂਬੇ ਭਰ ਵਿਚ ਬੱਚਿਆਂ ਦੇ ਲਾਪਤਾ ਹੋਣ ਬਾਰੇ ਵਾਇਰਲੈੱਸ ਰਾਹੀਂ ਸੂਚਿਤ ਕੀਤਾ ਪੁਲਿਸ ਵਲੋਂ ਹੁਣ ਇਹਨਾਂ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਹੈ । ਇਹ ਬੱਚੇ ਉਥੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਪੁਲਿਸ ਵਲੋਂ ਬੱਚਿਆਂ ਤੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮਾਤਾ ਬਗਲਾ ਮੁਖੀ ਧਾਮ ਵਿਖੇ ਯੱਗ ਕਰਾਇਆ ਅਗਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਮੇਅਰ ਇੰਦਰਜੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।