23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵੈਟਰਨਰੀ ਯੂਨੀਵਰਸਿਟੀ ਵਲੋਂ ਪੋਸਟਰ ਬਣਾਉਣ ਦੇ ਮੁਕਾਬਲੇ ਅਤੇ ਖੂਨਦਾਨ ਕੈਂਪ ਦਾ ਪ੍ਰਬੰਧ

ਲੁਧਿਆਣਾ, 22 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ (ਐਨ. ਐਸ.

ਅਜੀਤ ਡੈਸਕ 23-09-2026
ਲੁਧਿਆਣਾ, 22 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਿੰਗ ਵੱਲੋਂ ਹਫ਼ਤਾ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੌਰਾਨ ਕੈਂਪਸ ਵਿੱਚ ਪੋਸਟਰ ਬਣਾਉਣ ਦਾ ਮੁਕਾਬਲਾ, ਜਲ ਸੇਵਾ ਅਤੇ ਦੋ-ਰੋਜ਼ਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪੋਸਟਰ ਬਣਾਉਣ ਦੇ ਮੁਕਾਬਲੇ ਦਾ ਵਿਸ਼ਾ’ ਜੀਵਨ ਬਚਾਓ’ ਸੀ। ਕੈਂਪਸ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਸਮਾਜ ਸੇਵਾ ਵਜੋਂ ਜਾਨਾਂ ਬਚਾਉਣ ਲਈ ਖੂਨ ਦੀਆਂ 60 ਤੋਂ ਵੱਧ ਯੂਨਿਟ ਇਕੱਠੀਆਂ ਕੀਤੀਆਂ ਗਈਆਂ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਐਨ.ਐਸ.ਐਸ. ਵਲੰਟੀਅਰਾਂ ਦੀ ਹੌਸਲਾ-ਅਫਜ਼ਾਈ ਲਈ ਖੂਨਦਾਨ ਕੈਂਪ ਦਾ ਦੌਰਾ ਕੀਤਾ ਅਤੇ ਸਿਵਲ ਹਸਪਤਾਲ, ਜਗਰਾਉਂ ਦੀ ਟੀਮ ਦਾ ਧੰਨਵਾਦ ਕੀਤਾ ਜੋ ਖੂਨ ਇਕੱਠਾ ਕਰਨ ਲਈ ਉੱਥੇ ਪਹੁੰਚੀ ਸੀ। ਸਿਵਲ ਹਸਪਤਾਲ, ਜਗਰਾਉਂ ਦੇ ਡਾ. ਜੀ.ਐਸ. ਗਰੇਵਾਲ ਨੇ ਕਿਹਾ ਕਿ ਸਾਲ ਭਰ ਨਿਰੰਤਰ ਖੂਨਦਾਨ ਕੈਂਪ ਲਗਾਉਣ ਦੀ ਲੋੜ ਹੈ। ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਕੀਤੀਆਂ ਗਈਆਂ ਲੋਕ ਭਲਾਈ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਕੈਂਪ ਦੌਰਾਨ ਸਹਿਯੋਗ ਦੇਣ ਲਈ ‘ਸੰਵੇਦਨਾ ਟਰੱਸਟ’ ਦਾ ਵੀ ਧੰਨਵਾਦ ਕੀਤਾ। ਐਨ.ਐਸ.ਐਸ. ਪ੍ਰੋਗਰਾਮ ਸੰਯੋਜਕ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਨੇ ਨਾ ਸਿਰਫ਼ ਖੂਨਦਾਨ ਕੀਤਾ, ਸਗੋਂ ਖੂਨਦਾਨ ਕੈਂਪ ਦੌਰਾਨ ਆਪਣੇ ਹੱਥਾਂ ਵਿੱਚ ਪੋਸਟਰ ਫੜ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਤੇ ਸੀ.ਐਨ.ਜੀ. ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ ਅਧਿਕਾਰੀਆਂ ਨੇ ਸੀ.ਐਨ.ਜੀ. ਦੇ... ਅਗਲੀ ਖ਼ਬਰ ਪੰਜਾਬੀ ਫ਼ਿਲਮ ਦੇ ਡਾਇਰੈਕਟਰ ਨਾਲ 12 ਲੱਖ ਦੀ ਧੋਖਾਧੜੀ ਕਰਨ ਵਾਲੇ ਪ੍ਰੋਜੈਕਟ ਹੈੱਡ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।