21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੁਧਿਆਣਾ ’ ਚ 2 ਤੋਂ 8 ਅਕਤੂਬਰ ਤੱਕ ਲੱਗੇਗਾ ਦਾਨ ਉਤਸਵ

ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਅਤੇ ਸਿਟੀ ਨੀਡਜ ਵਲੋਂ ਦਾਨ ਉਤਸਵ 5. 0 ਦਾ ਆਯੋਜਨ 2 ਤੋਂ 8 ਅਕਤੂਬਰ ਤਕ ਕੀਤਾ ਜਾਵੇਗਾ।

ਅਜੀਤ ਡੈਸਕ 21-09-2026
ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਅਤੇ ਸਿਟੀ ਨੀਡਜ ਵਲੋਂ ਦਾਨ ਉਤਸਵ 5.0 ਦਾ ਆਯੋਜਨ 2 ਤੋਂ 8 ਅਕਤੂਬਰ ਤਕ ਕੀਤਾ ਜਾਵੇਗਾ। ਇਸ ਸੰਬੰਧੀ ਐਲਾਨ ਸਰਕਟ ਹਾਊਸ ਵਿਖੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ ਦੇ ਸੰਸਥਾਪਕ ਮਨੀਤ ਦੀਵਾਨ ਨੇ ਕੀਤਾ। ਇਸ ਮੌਕੇ ਹਰਲੀਨ ਕੌਰ, ਐਸ.ਬੀ. ਪਾਂਧੀ ਸਮੇਤ ਹੋਰ ਵੀ ਹਾਜ਼ਰ ਸਨ। ਸੇਖੋਂ ਨੇ ਦੱਸਿਆ ਕਿ 70 ਤੋਂ ਵੱਧ ਸਕੂਲ-ਕਾਲਜ, ਕਲੱਬ ਅਤੇ ਸਨਅਤੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਗਈਆਂ ਹਨ। ਜਦਕਿ ਸ਼ਹਿਰ ਵਿਚ 40 ਤੋਂ ਵੱਧ ਸੰਗ੍ਰਹਿ ਕੇਂਦਰ ਬਣਾਏ ਗਏ ਹਨ। ਇੱਥੇ ਕੱਪੜੇ, ਕਿਤਾਬਾਂ, ਜੁੱਤੇ, ਬਿਸਤਰੇ, ਖਿਡੌਣੇ, ਭਾਂਡੇ, ਕਰਿਆਨਾ ਅਤੇ ਹੋਰ ਵਰਤੋ ਯੋਗ ਸਾਮਾਨ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਨਜ਼ਦੀਕੀ ਸੰਗ੍ਰਹਿ ਕੇਂਦਰ ਦੀ ਜਾਣਕਾਰੀ ਲਈ ਵਸਨੀਕ ਵਟਸਐਪ ‘ਤੇ ਦਾਨ ਲਿੱਖ ਕੇ 93100-00925 ’ਤੇ ਭੇਜ ਸਕਦੇ ਹਨ।
ਪਿਛਲੀ ਖ਼ਬਰ ਰਕਸ਼ਿਤਾ ਅਰੋੜਾ ਨੇ ਯੂਨੀਵਰਸਿਟੀ ਵਿਚ ਚੌਥਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਨਹਿਰੀ ਪੁਲ ਲੁਹਾਰਾ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਹਨ ਪ੍ਰੇਸ਼ਾਨੀਆਂ -ਕੁਲਵੰਤ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।