12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਕੇਸ ਦਰਜ ਸਵਰਨਕਾਰ ਦੀ ਦੁਕਾਨ ਤੋਂ ਨੌਸਰਬਾਜ਼ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਹੋਇਆ ਫ਼ਰਾਰ

ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਸਥਿਤ ਇਕ ਨੌਸਰਬਾਜ ਸਵਰਨਕਾਰ ਪਾਸੋਂ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ, ਜਦੋਂ ਇਕ ਨੌਜਵਾਨ ਬੱਗਾ ਜਿਊਲਰਜ਼ ’ਤੇ ਸੋਨੇ ਦੇ ਗਹਿਣੇ ਲੈਣ ਦਾ ਕਹਿ ਕੇ ਦੁਕਾਨ ਅੰਦਰ ਆਇਆ ਅਤੇ ਦੁਕਾਨ ਵਿਚ ਮੌਜੂਦ ਵਰਕਰਾਂ ਵਲੋਂ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ।

ਅਜੀਤ ਡੈਸਕ 12-09-2026
ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਸਥਿਤ ਇਕ ਨੌਸਰਬਾਜ ਸਵਰਨਕਾਰ ਪਾਸੋਂ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ, ਜਦੋਂ ਇਕ ਨੌਜਵਾਨ ਬੱਗਾ ਜਿਊਲਰਜ਼ ’ਤੇ ਸੋਨੇ ਦੇ ਗਹਿਣੇ ਲੈਣ ਦਾ ਕਹਿ ਕੇ ਦੁਕਾਨ ਅੰਦਰ ਆਇਆ ਅਤੇ ਦੁਕਾਨ ਵਿਚ ਮੌਜੂਦ ਵਰਕਰਾਂ ਵਲੋਂ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਸੋਨੇ ਦੀਆਂ ਪੰਜ ਚੇਨਾਂ ਚੋਰੀ ਕਰ ਲਈਆਂ, ਜਿਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾਂਦੀ ਹੈ। ਚੋਰੀ ਤੋਂ ਬਾਅਦ ਇਹ ਨੋਸਰਰਬਾਜ ਉਥੋਂ ਫ਼ਰਾਰ ਹੋ ਗਿਆ। ਮਾਲਕਾਂ ਨੂੰ ਉਸ ਦੇ ਜਾਣ ਉਪਰੰਤ ਹੀ ਚੋਰੀ ਦਾ ਪਤਾ ਲੱਗਿਆ, ਜਿਸ ’ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਨੋਸਰਬਾਜ ਦਾ ਪਤਾ ਨਹੀਂ ਲੱਗਾ ਸੀ।
ਪਿਛਲੀ ਖ਼ਬਰ ਚੌਧਰੀ ਓਮ ਬਜਾੜ ਕਰੀਮਪੁਰ ਧਿਆਨੀ ਨਹੀਂ ਰਹੇ, ਸਸਕਾਰ ਅੱਜ ਲੁਧਿਆਣਾ ਵਿਖੇ ਹੋਵੇਗਾ ਅਗਲੀ ਖ਼ਬਰ ਲੁਧਿਆਣਾ ਵਿਚ ਬੈਂਕ ਕਰਮਚਾਰੀਆਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।