ਮਾਂ ਬਗਲਾ ਮੁਖੀ ਦਾ ਨਾਮ ਜਪਣ ਨਾਲ ਮਨ ਸ਼ੁੱਧ ਹੁੰਦਾ ਹੈ - ਮਹੰਤ ਪ੍ਰਵੀਨ ਚੌਧਰੀ
ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪ੍ਰਵੀਨ ਦੀ ਅਗਵਾਈ ਹੇਠ ਮਾਂ ਬਗਲਾ ਮੁਖੀ ਧਾਮ ਵਿਖੇ ਸੁਖ ਸਮ੍ਰਿੱਧੀ ਯੱਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਹਵਨ ਵਿਚ ਆਹੂਤੀਆਂ ਚੜ੍ਹਾਈਆਂ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ, ਭਜਨ ਮੰਡਲੀ ਨੇ ਮਾਂ ਬਗਲਾ ਮੁਖੀ ਦੇ ਭਜਨਾਂ ਨਾਲ ਸ਼ਰਧਾਲੁਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪ੍ਰਵੀਨ ਦੀ ਅਗਵਾਈ ਹੇਠ ਮਾਂ ਬਗਲਾ ਮੁਖੀ ਧਾਮ ਵਿਖੇ ਸੁਖ ਸਮ੍ਰਿੱਧੀ ਯੱਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਹਵਨ ਵਿਚ ਆਹੂਤੀਆਂ ਚੜ੍ਹਾਈਆਂ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ, ਭਜਨ ਮੰਡਲੀ ਨੇ ਮਾਂ ਬਗਲਾ ਮੁਖੀ ਦੇ ਭਜਨਾਂ ਨਾਲ ਸ਼ਰਧਾਲੁਆਂ ਨੂੰ ਮੰਤਰ ਮੁਗਧ ਕਰ ਦਿੱਤਾ। ਛੋਟੇ ਬੱਚਿਆਂ ਨੇ ਬਗਲਾ ਮੁਖੀ ਚਾਲੀਸਾ ਦਾ ਪਾਠ ਕੀਤਾ। ਮਹੰਤ ਪ੍ਰਵੀਨ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਆਪਣੇ ਆਲ਼ੇ-ਦੁਆਲੇ ਦੇ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਨਿਰਸਵਾਰਥ ਸੇਵਾ ਕਰਕੇ ਪੁੰਨ ਕਮਾਉਣ ਨਾਲ ਮਾਂ ਦਾ ਅਸ਼ੀਰਵਾਦ ਮਿਲਦਾ ਹੈ। ਇਸ ਮੌਕੇ ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਸਿੰਘ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਨ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਨ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਪੰਕਜ, ਜਨਕ ਰਾਜ ਸਿੰਘ, ਡਾ. ਗੁਨੀਤ ਖਹਿਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਨ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਸੁਨੀਲ ਹਾਂਡਾ, ਵਰੁਨ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼, ਪ੍ਰਦੀਪ ਟਾਟਾ ਆਦਿ ਵੀ ਹਾਜ਼ਰ ਸਨ।