08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਲੋਂ ਹੋਸਟਲ ਨਾਈਟ ਸੁਨਹਿਰੀ ਸਫ਼ਰ -2026 ਕਰਵਾਈ

ਲੁਧਿਆਣਾ, 7 ਸਤੰਬਰ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ, ਦੀ ਹੋਸਟਲ ਕਮੇਟੀ ਵਲੋਂ ਇਕ ਸ਼ਾਨਦਾਰ ਤੇ ਰੰਗਾਰੰਗ ਹੋਸਟਲ ਨਾਈਟ ਸੁਨਹਿਰੀ ਸਫ਼ਰ-2026 ਦਾ ਆਯੋਜਨ ਕੀਤਾ। ਸ਼ਾਮ ਨੂੰ ਹੋਸਟਲ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਸ਼ਾਨਦਾਰ ਸੱਭਿਆਚਾਰਕ ਤੇ ਮਾਡਲਿੰਗ ਪ੍ਰੋਗਰਾਮਾਂ ਨੇ ਰੌਣਕਾਂ ਵਿਚ ਹੋਰ ਵਾਧਾ ਕੀਤਾ।

ਅਜੀਤ ਡੈਸਕ 08-09-2026
ਲੁਧਿਆਣਾ, 7 ਸਤੰਬਰ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ, ਦੀ ਹੋਸਟਲ ਕਮੇਟੀ ਵਲੋਂ ਇਕ ਸ਼ਾਨਦਾਰ ਤੇ ਰੰਗਾਰੰਗ ਹੋਸਟਲ ਨਾਈਟ ਸੁਨਹਿਰੀ ਸਫ਼ਰ-2026 ਦਾ ਆਯੋਜਨ ਕੀਤਾ। ਸ਼ਾਮ ਨੂੰ ਹੋਸਟਲ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਸ਼ਾਨਦਾਰ ਸੱਭਿਆਚਾਰਕ ਤੇ ਮਾਡਲਿੰਗ ਪ੍ਰੋਗਰਾਮਾਂ ਨੇ ਰੌਣਕਾਂ ਵਿਚ ਹੋਰ ਵਾਧਾ ਕੀਤਾ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਹੋਸਟਲ ਵਾਸੀਆਂ ਦੀ ਪ੍ਰਤਿਭਾ, ਰਚਨਾਤਮਿਕਤਾ ਤੇ ਆਤਮ-ਵਿਸ਼ਵਾਸ ਦਾ ਸੁੰਦਰ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ 20 ਹੋਣਹਾਰ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਉਪਲਬਧੀਆਂ ਲਈ ਸਨਮਾਨਿਤ ਕੀਤਾ। ਇਸ ਦੌਰਾਨ ਮਿਸ ਹੋਸਟੇਲਰ 2026 ਦਾ ਖ਼ਿਤਾਬ ਪਨਰਾਜ ਕੌਰ ਨੂੰ, ਫ਼ਸਟ ਰਨਰ-ਅੱਪ ਸਹਿਜ ਤੇ ਸੈਕੰਡ ਰਨਰ-ਅੱਪ ਜੈਸਮੀਨ ਕੌਰ ਬਣੀ। ਮਿਸ ਬਿਨਾਕਾ ਸਮਾਈਲ ਦਾ ਪਹਿਲਾ ਇਨਾਮ ਨਵਰੋਜ਼ ਕੌਰ, ਮਿਸ ਫ਼ੈਸ਼ਨ ਫੀਸਟਾ ਅਮਨਦੀਪ ਕੌਰ ਤੇ ਸੋਹਣੀ ਮੁਟਿਆਰ ਦਾ ਖ਼ਿਤਾਬ ਸਿਮਰਤ ਕੌਰ ਨੂੰ ਦਿੱਤਾ ਗਿਆ। ਸਮਾਗਮ ਦਾ ਸਮਾਪਨ ਬੇਹੱਦ ਉਤਸ਼ਾਹ, ਖ਼ੁਸ਼ੀ ਤੇ ਆਪਸੀ ਸਾਂਝ ਦੀ ਭਾਵਨਾ ਨਾਲ ਹੋਇਆ। ਇਹ ਸ਼ਾਨਦਾਰ ਸ਼ਾਮ ਸਾਰੀਆਂ ਹੋਸਟਲ ਵਾਸੀ ਵਿਦਿਆਰਥਣਾਂ ਲਈ ਇਕ ਯਾਦਗਾਰ ਅਤੇ ਖ਼ੁਸ਼ਨੁਮਾ ਯਾਦ ਬਣ ਗਈ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ ਕੀਰਤਨ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸਪਤਾਹਿਕ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।