05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਰਮਜੀਤ ਸੋਹਲ ਦਾ ਕਾਵਿ ਸੰਗ੍ਰਹਿ ‘ ਪੂਰਬ ਦੇ ਬੱਦਲ ’ ਪ੍ਰੋ . ਗੁਰਭਜਨ ਗਿੱਲ ਵਲੋਂ ਲੋਕ ਅਰਪਣ

ਲੁਧਿਆਣਾ, 4 ਸਤੰਬਰ (ਡਾ. ਤਰਲੋਚਨ ਸਿੰਘ)-ਨਾਮਵਰ ਪੰਜਾਬੀ ਕਵੀ ਡਾ.

ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਡਾ. ਤਰਲੋਚਨ ਸਿੰਘ)-ਨਾਮਵਰ ਪੰਜਾਬੀ ਕਵੀ ਡਾ. ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਨਿਆਂ ਦੇ ਲੁੱਟਤੰਤਰ ਖ਼ਿਲਾਫ਼ ਕਾਵਿ ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੀ ਯਾਦ ਮੁਤਾਬਿਕ ‘ਪੂਰਬ ਦੇ ਬੱਦਲ’ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਨਿਆਂ ’ਤੇ ਧਿਆਨ ਕੇਂਦਰਿਤ ਕਰਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ। ਸੋਹਲ ਨੇ ਆਪਣਾ ਕਾਵਿ ਸਫ਼ਰ 1994 ਵਿਚ ਕਾਵਿ ਸੰਗ੍ਰਹਿ ‘ਓਨਮ’ ਤੋਂ ਸ਼ੁਰੂ ਕੀਤਾ, ਪੌਣਾਂ ਸਤਿਲੁਜ ਕੋਲ ਦੀਆਂ, ਨੀਸਾਣੁ, ਝੋਕਾਂ, ਕਾਗਦੁ, ਵਿਸਮਾਦੁ, ਕਾਲ ਨਾਚ ਤੋਂ ਬਾਅਦ ਇਹ ਸੱਜਰੀ ਕਿਤਾਬ ਵਿਸ਼ਵ ਨੂੰ ਕਲਾਵੇ ਵਿਚ ਘੁੱਟੀ ਬੈਠੇ ਕਾਰਪੋਰੇਟ ਨਿਜ਼ਾਮ ’ਤੇ ਜ਼ੋਰਦਾਰ ਹੱਲਾ ਬੋਲਦੀ ਹੈ। ਉਨ੍ਹਾਂ ਕਿਹਾ ਕਿ ਡਾ. ਸੋਹਲ ਦੀਆਂ ਸੱਜਰੀਆਂ ਦੋ ਕਿਤਾਬਾਂ ਵਿਚੋਂ ਕਾਲ ਨਾਚ ਜਿੱਥੇ ਵਿਸ਼ਵ ਅਮਨ ਦੀ ਸਲਾਮਤੀ ਲਈ ਜੰਗਬਾਜ਼ਾਂ ਦੇ ਖ਼ਿਲਾਫ਼ ਸਿੰਘ ਨਾਦ ਹੈ, ਉਥੇ ਪੂਰਬ ਦੇ ਬੱਦਲ ਵੀ ਸਾਨੂੰ ਸਮੂਹ ਪੰਜਾਬੀਆਂ ਨੂੰ ਜਗਾਉਣ ਵਾਲੀ ਰਚਨਾ ਹੈ।ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਪਰਮਜੀਤ ਸੋਹਲ ਦੀ ਸ਼ਾਇਰੀ ਜਿੱਥੇ ਪਰਮਾਰਥ ਨਾਲ ਜੋੜਦੀ ਸੀ, ਉੱਥੇ ਇਹ ਕਿਤਾਬ ਪਦਾਰਥ ਤੇ ਕਾਬਜ਼ ਘਰਾਨਿਆਂ ਦੀਆਂ ਅਜਾਰੇਦਾਰ ਬਿਰਤੀਆਂ ਦੇ ਖ਼ਿਲਾਫ਼ ਬੁਲੰਦ ਜੈਕਾਰਾ ਹੈ। ਇਸ ਮੌਕੇ ਡਾ. ਸੋਹਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਇਹ ਕਾਵਿ ਪੁਸਤਕ ਮੇਰੀ ਚਿਰਾਂ ਪੁਰਾਣੀ ਲੋਚਾ ਦਾ ਪ੍ਰਤੀਫਲ ਹੈ। ਮੈਂ ਮਹਿਸੂਸ ਕਰਦਾ ਸੀ ਕਿ ਕਾਰਪੋਰੇਟ ਘਰਾਨਿਆਂ ਦੀ ਕੁੱਲ ਦੁਨੀਆ ਦੋ ਸੋਮਿਆਂ, ਕਾਰੋਬਾਰਾਂ ਤੇ ਹਰ ਖੇਤਰ ਵਿਚ ਕਬਜਾਕਾਰੀ ਕੋਸ਼ਿਸ਼ ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਖਾ ਜਾਵੇਗੀ। ਇਸ ਲੁੱਟ ਤੰਤਰ ਦੇ ਵਿਰੋਧ ਵਿਚ ਸਿਧਾਂਤਕ ਕਿਤਾਬਾਂ ਤਾਂ ਬਹੁਤ ਸਨ, ਪਰ ਸਿਰਜਣਾਤਮਿਕ ਹੁੰਗਾਰਾ ਗ਼ੈਰਹਾਜ਼ਰ ਸੀ। ਇਹ ਕਿਤਾਬ ਉਸੇ ਭਾਵਨਾ ਦੀ ਪੂਰਤੀ ਹੈ।
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਮੈਦਾਨਾਂ ਨਾਲ ਜੁੜਨ - ਸੋਨੀਆ ਅਲੱਗ ਅਗਲੀ ਖ਼ਬਰ ਅਧਿਆਪਕ ਦਿਵਸ ’ ਤੇ ਸਮਾਜ ਦੇ ਨਿਰਮਾਤਾ ਹਰ ਅਧਿਆਪਕ ਨੂੰ ਸਲਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।