03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਡੇਅਰੀ ਵਿਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਕਰਨ ਲਈ ਕੀਤੇ ਸਮਝੌਤੇ ’ ਤੇ ਦਸਤਖ਼ਤ

ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਐਂਡ ਲਾਈਵ ਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ. ਲਿਮ.

ਅਜੀਤ ਡੈਸਕ 03-09-2026
ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਐਂਡ ਲਾਈਵ ਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ. ਲਿਮ. ਅਤੇ ਇੰਸਟੀਚਿਊਟ ਆਫ਼ ਲਾਈਫ਼ ਸਾਇੰਸਜ਼, ਭੁਵਨੇਸ਼ਵਰ ਨੂੰ ਇਕ ਰਣਨੀਤਕ ਸਹਿਯੋਗ ਲਈ ਸਾਂਝ ਵਿਚ ਲਿਆਂਦਾ ਹੈ। ਇਸ ਸਾਂਝ ਅਧੀਨ ਡੇਅਰੀ ਫੀਡ ਅਤੇ ਦੁੱਧ ਵਿਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਹਿਤ ਖੋਜ ਕਾਰਜ ਕੀਤਾ ਜਾਵੇਗਾ। ਡਾ. ਦੇਬਾਸਿਸ ਦਾਸ਼, ਨਿਰਦੇਸ਼ਕ, ਇੰਸਟੀਚਿਊਟ ਆਫ਼ ਲਾਈਫ਼ ਸਾਇੰਸਜ਼ ਅਤੇ ਪੰਕਜ ਨਵਾਨੀ, ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਫਰੰਟਰਨਰ ਫਾਰਮਜ਼ ਨੇ ਡਾ. ਰਾਮ ਸਰਨ ਸੇਠੀ ਨਿਰਦੇਸ਼ਕ, ਵੈਟਰਨਰੀ ਫਾਊਂਡੇਸ਼ਨ, ਡਾ. ਨਿਕੋਲਸ ਟੌਮਕਿੰਸ ਅਤੇ ਟੀਮ ਦੀ ਮੌਜੂਦਗੀ ਵਿਚ ਇਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ। ਇਸ ਸਹਿਯੋਗ ਤਹਿਤ ਜ਼ਹਿਰੀਲੇ ਪਦਾਰਥਾਂ ਦੇ ਗਠਨ ਤੋਂ ਪਹਿਲਾਂ ਫੀਡ ਅਤੇ ਸਟੋਰ ਕੀਤੇ ਅਨਾਜ ਵਿਚ ਜ਼ਹਿਰੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਤੱਤਾਂ ਨੂੰ ਨਜਿੱਠਣ ਲਈ ਸਵਦੇਸ਼ੀ, ਗੈਰ-ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਹੈ। ਇਸ ਅਧੀਨ ਪੰਜਾਬ ਡੇਅਰੀ ਨੈੱਟਵਰਕ ਵਿਚ ਖੋਜ ਕੀਤੀ ਜਾਵੇਗੀ ਅਤੇ ਦੁੱਧ-ਗੁਣਵੱਤਾ ਦੇ ਨਤੀਜਿਆਂ ਰਾਹੀਂ ਇਸ ਖੋਜ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਏਗਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੋਨਾਂ ਧਿਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ 58 ਸਾਲ ਦੀ ਉਮਰ ’ਚ ਸੇਵਾਮੁਕਤੀ ਦੇ ਫ਼ੈਸਲੇ ’ਤੇ ਮੁੜ ਵਿਚਾਰ ਦੀ ਮੰਗ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਨੇ ਨੌਜਵਾਨ ਵਰਗ ਨੂੰ ਸਿੱਖੀ ਨਾਲ ਜੋੜਿਆ - ਸਿੰਮਕ / ਸੋਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।