03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਿਕਸ ਲੈਂਡ ਯੂਜ਼ ਖੇਤਰ ’ ਚ ਚੱਲ ਰਹੇ ਕਾਰੋਬਾਰ ’ ਤੇ ਲਟਕ ਰਹੀ ਉਜਾੜੇ ਦੀ ਤਲਵਾਰ

ਲੁਧਿਆਣਾ, 2 ਸਤੰਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਦੇ ਲਗਭਗ 72 ਮੁਹੱਲਿਆਂ ਵਿਚ ਚੱਲ ਰਹੀਆਂ 50 ਹਜ਼ਾਰ ਤੋਂ ਵਧੇਰੇ ਛੋਟੀਆਂ ਤੇ ਮੱਧਮ ਸਨਅਤੀ ਇਕਾਈਆਂ ਦੀ ਐਕਸਟੈਨਸ਼ਨ ਸਤੰਬਰ 2026 ਵਿਚ ਖ਼ਤਮ ਹੋਣ ਕਿਨਾਰੇ ’ਤੇ ਹੈ, ਜਿਸ ਨੂੰ ਲੈ ਕੇ ਕਾਰੋਬਾਰੀਆਂ ਨੂੰ ਵਿਭਾਗੀ ਕਾਰਵਾਈ ਦਾ ਡਰ ਸਤਾਉਣ ਲੱਗਿਆ ਹੈ। ਕਾਰੋਬਾਰੀਆਂ ਵਲੋਂ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਐਲਾਨੇ ਜਾਣ ਦੀ ਚਿਰ ਤੋਂ ਲਮਕ ਰਹੀ ਮੰਗ ਹੁਣ ਜ਼ੋਰ ਫੜਦੀ ਜਾ ਰਹੀ ਹੈ।

ਅਜੀਤ ਡੈਸਕ 03-09-2026
ਲੁਧਿਆਣਾ, 2 ਸਤੰਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਦੇ ਲਗਭਗ 72 ਮੁਹੱਲਿਆਂ ਵਿਚ ਚੱਲ ਰਹੀਆਂ 50 ਹਜ਼ਾਰ ਤੋਂ ਵਧੇਰੇ ਛੋਟੀਆਂ ਤੇ ਮੱਧਮ ਸਨਅਤੀ ਇਕਾਈਆਂ ਦੀ ਐਕਸਟੈਨਸ਼ਨ ਸਤੰਬਰ 2026 ਵਿਚ ਖ਼ਤਮ ਹੋਣ ਕਿਨਾਰੇ ’ਤੇ ਹੈ, ਜਿਸ ਨੂੰ ਲੈ ਕੇ ਕਾਰੋਬਾਰੀਆਂ ਨੂੰ ਵਿਭਾਗੀ ਕਾਰਵਾਈ ਦਾ ਡਰ ਸਤਾਉਣ ਲੱਗਿਆ ਹੈ। ਕਾਰੋਬਾਰੀਆਂ ਵਲੋਂ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਐਲਾਨੇ ਜਾਣ ਦੀ ਚਿਰ ਤੋਂ ਲਮਕ ਰਹੀ ਮੰਗ ਹੁਣ ਜ਼ੋਰ ਫੜਦੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਾਰੋਬਾਰੀਆਂ ਵਲੋਂ ਬੀਤੇ ਦਿਨੀਂ ਇਹ ਮਾਮਲਾ ਉਦਯੋਗ ਮੰਤਰੀ ਅਮਨ ਅਰੋੜਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਤਾਂ ਕਿ ਇਸ ਖੇਤਰ ਵਿਚ ਚੱਲ ਰਹੇ ਕਾਰੋਬਾਰ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ 2008 ਵਿਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੁੰਦਿਆਂ ਮਾਸਟਰ ਪਲਾਨ ਵਿਚ ਸਰਕਾਰ ਨੇ ਕਾਰੋਬਾਰੀਆਂ ਨੂੰ 2018 ਤੱਕ ਆਪਣੇ ਕਾਰੋਬਾਰ ਮਿਕਸ ਲੈਂਡ ਯੂਜ਼ ਖੇਤਰ ਵਿਚੋਂ ਬਾਹਰ ਲਿਜਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਸਮੇਂ ਸਮੇਂ ਸਿਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਦਾ ਕੋਈ ਸਥਾਈ ਹੱਲ ਲੱਭਣ ਦੀ ਬਜਾਏ ਸਮਾਂ ਸੀਮਾ ਵਧਾ ਕੇ ਹੀ ਡੰਗ ਟਪਾਇਆ ਗਿਆ, ਜਿਸ ਨੂੰ ਲੈ ਕੇ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਿਧਾਨ ਸਭਾ ਵਿਚ ਮੰਗ ਵੀ ਰੱਖ ਗਈ ਸੀ, ਪਰ ਹਾਲ ਦੀ ਘੜੀ ਵਿਚ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ, ਜਿਸ ਨੂੰ ਲੈ ਕੇ ਕਾਰੋਬਾਰੀਆਂ ਵਿਚ ਨਿਰਾਸ਼ ਦੇ ਨਾਲ ਨਾਲ ਸਨਅਤਾਂ ਦੇ ਉਜਾੜੇ ਦਾ ਡਰ ਵੀ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਨੱਖਤਾ ਦਾ ਸਰਵੋਤਮ ਸਰਬ-ਸਾਂਝਾ ਤੇ ਅਦੁੱਤੀ ਧਾਰਮਿਕ ਗ੍ਰੰਥ -ਭਾਈ ਭੁਪਿੰਦਰ ਸਿੰਘ ਖਾਲਸਾ ਅਗਲੀ ਖ਼ਬਰ ਸਹੁਰੇ ਘਰ ’ ਤੇ ਹਮਲਾ ਕਰਕੇ ਪਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪਤਨੀ ਸਮੇਤ ਚਾਰ ਖਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।