27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪਿੰਡ ਭਰੋਵਾਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਵਿਦਿਆਰਥੀਆ ਨੂੰ ਕੀਤਾ ਜਾਗਰੂਕ

ਫਤਿਆਬਾਦ, 27 ਨਵੰਬਰ (ਹਰਵਿੰਦਰ ਸਿੰਘ ਧੂੰਦਾ)–ਸੇਵਾਮੁਕਤ ਪ੍ਰਿੰਸੀਪਲ ਗੁਰਦੇਵ ਸਿੰਘ ਭਰੋਵਾਲ ਵਲੋਂ ਵੱਖ-ਵੱਖ ਸਕੂਲਾਂ ਵਿਚ ਸ਼ੁਰੂ ਕੀਤੇ ਮਾਤ ਭਾਸ਼ਾ ਪੰਜਾਬੀ ਪ੍ਰਫੂਲਿਤ ਕਰਨ ਹਿੱਤ ਪੁਰਾਤਣ ਕੈਦਿਆਂ ਦੀ ਵੰਡ ਕਰਦੇ ਹੋਏ ਲਗਾਂ ਮਾਤਰਾ ਦੀ ਮਾਤ ਭਾਸ਼ਾ ਵਿਚ ਕੀ ਮਹੱਤਤਾ ਹੈ ਉਸਦਾ ਗਿਆਨ ਹਾਜ਼ਰ ਬੱਚਿਆਂ ਨੂੰ ਦਿੱਤਾ ਗਿਆ। ਇਸ ਮੌਕੇਐੱਸ.

ਅਜੀਤ ਡੈਸਕ 28-11-2026
ਫਤਿਆਬਾਦ, 27 ਨਵੰਬਰ (ਹਰਵਿੰਦਰ ਸਿੰਘ ਧੂੰਦਾ)–ਸੇਵਾਮੁਕਤ ਪ੍ਰਿੰਸੀਪਲ ਗੁਰਦੇਵ ਸਿੰਘ ਭਰੋਵਾਲ ਵਲੋਂ ਵੱਖ-ਵੱਖ ਸਕੂਲਾਂ ਵਿਚ ਸ਼ੁਰੂ ਕੀਤੇ ਮਾਤ ਭਾਸ਼ਾ ਪੰਜਾਬੀ ਪ੍ਰਫੂਲਿਤ ਕਰਨ ਹਿੱਤ ਪੁਰਾਤਣ ਕੈਦਿਆਂ ਦੀ ਵੰਡ ਕਰਦੇ ਹੋਏ ਲਗਾਂ ਮਾਤਰਾ ਦੀ ਮਾਤ ਭਾਸ਼ਾ ਵਿਚ ਕੀ ਮਹੱਤਤਾ ਹੈ ਉਸਦਾ ਗਿਆਨ ਹਾਜ਼ਰ ਬੱਚਿਆਂ ਨੂੰ ਦਿੱਤਾ ਗਿਆ। ਇਸ ਮੌਕੇਐੱਸ.ਐੱਸ. ਮਾਸਟਰ ਸਤਵੰਤ ਸਿੰਘ ਦੀ ਹਾਜ਼ਰੀ ਵਿਚ ਸੇਵਾਮੁਕਤ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਪੰਜ ਬੱਚਿਆਂ ਨੂੰ ਲਗਾਂ ਮਾਤਰਾ ਬਾਰੇ ਦ੍ਰਿੜ ਕਰਵਾਇਆ ਅਤੇ ਉਨ੍ਹਾਂ ਰਾਹੀ ਬਾਕੀ ਬੱਚਿਆਂ ਨੂੰ ਲਗਾਂ ਮਾਤਰਾ ਦੀ ਮਹੱਤਤਾ ਬਾਰੇ ਦ੍ਰਿੜ ਕਰਵਾਇਆ ਗਿਆ।। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਲਗਾਂ ਮਾਤਰਾ ਅਤੇ ਸਿਆਰੀ, ਬਿਹਾਰੀ ਦੀ ਅਵਾਜ਼ ਬਾਰੇ ਜਦੋ ਤੱਕ ਦੱਸਿਆ ਨਾ ਜਾਵੇ ਉਨਾ ਨੂੰ ਪਤਾ ਨਹੀਂ ਲੱਗਦਾ। ਇਸ ਲਈ ਜਰੂਰੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਤੋ ਜਾਣੂ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਮਾਂ ਬੋਲੀ ਨੂੰ ਸ਼ੁੱਧ ਲਿਖਣਾ ਅਤੇ ਬੋਲਣਾ ਸਮੇ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਹਰ ਵਕਤ ਬਾਲ ਬੋਧ ਕੈਦੈ. ਹੁੰਦੇ ਹਨ ਜਿਸ ਸਕੂਲ ਦੇ ਟੀਚਰਾਂ ਨੂੰ ਚਾਹੀਦੇ ਹਨ ਉਹ ਲੈ ਸਕਦੇ ਹਨ।
ਪਿਛਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਰਵਿੰਦਰਾ ਸਕੂਲ ਪੰਜਵੜ ਵਲੋਂ ਵਿਦਿਆਰਥੀਆਂ ਨੂੰ ਬੰਗਲੌਰ ਵਿਖੇ ਸਟੱਡੀ ਟੂਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।