ਅਕਾਲੀ ਦਲ ਦੇ ਹੱਕ ’ਚ ਝੁੱਲ ਰਹੀ ਹਨੇਰੀ ਨੇ ਸਰਕਾਰ ਬਣਨ ਦਾ ਦਿੱਤਾ ਸਬੂਤ-ਬਿਕਰਮ ਮਜੀਠੀਆ
ਜੇਠੂਵਾਲ, 21 ਨਵੰਬਰ (ਮਿੱਤਰ ਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਹਰ ਹਲਕੇ ਦੇ ਪਿੰਡ ਪਿੰਡ ਝੁੱਲ ਰਹੀ ਅਕਾਲੀ ਦਲ ਦੇ ਹੱਕ ਵਿਚ ਹਨੇਰੀ ਨੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਪੰਜਾਬ ਦੇ ਸੂਝਵਾਨ ਲੋਕ ਅਕਾਲੀ ਦਲ ਦੀ ਸਰਕਾਰ ਬਣਾ ਕੇ ਵਿਰੋਧੀਆਂ ਵਲੋਂ ਜੋ ਸੱਤਾ ਹਾਸਲ ਕਹਿੰਦੇ ਸੁਪਨੇ ਲੈ ਰਹੇ ਉਹ ਸਭ ਚੱਕਨਾ ਚੂਰ ਕਰ ਦੇਣਗੇ । ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਉਸ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਦੇ ਅਜਿਹੇ ਕੰਮ ਕੀਤੇ ਜਿਸ ਕਾਰਨ ਅੱਜ ਵੀ ਲੋਕ ਯਾਦ ਕਰ ਰਹੇ ਹਨ।
ਬਿਕਰਮ ਸਿੰਘ ਮਜੀਠੀਆ
22-11-2026