ਮਹਿਤਾ ਨੰਗਲ ਸਕੂਲ ਵਿਖੇ ਆਊਟਰੀਚ ਗਤੀਵਿਧੀ ਤਹਿਤ ਕਰੀਅਰ ਕੌਂਸਲਿੰਗ ਬਾਰੇ ਸੈਮੀਨਾਰ
ਚੌਂਕ ਮਹਿਤਾ, 21 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਆਊਟਰੀਚ ਗਤੀਵਿਧੀ ਤਹਿਤ ਵਿਦਿਆਰਥੀਆਂ ਦੀ ਕਰੀਅਰ ਟਾੱਕ ਅਤੇ ਕੈਰੀਅਰ ਕੌਂਸਲਿੰਗ ਦਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਸਮੇਂ ਜ਼ਿਲ੍ਹਾ ਗਾਈਡੈਂਸ ਕੌਸ਼ਲਰ ਸੁਖਪਾਲ ਸਿੰਘ ਸੰਧੂ, ਸ਼੍ਰੀਮਤੀ ਭਾਰਤੀ ਸ਼ਰਮਾਂ ਕਰੀਅਰ ਕੌਸ਼ਲਰ ਡੀ.
ਚੌਂਕ ਮਹਿਤਾ, 21 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਆਊਟਰੀਚ ਗਤੀਵਿਧੀ ਤਹਿਤ ਵਿਦਿਆਰਥੀਆਂ ਦੀ ਕਰੀਅਰ ਟਾੱਕ ਅਤੇ ਕੈਰੀਅਰ ਕੌਂਸਲਿੰਗ ਦਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਸਮੇਂ ਜ਼ਿਲ੍ਹਾ ਗਾਈਡੈਂਸ ਕੌਸ਼ਲਰ ਸੁਖਪਾਲ ਸਿੰਘ ਸੰਧੂ, ਸ਼੍ਰੀਮਤੀ ਭਾਰਤੀ ਸ਼ਰਮਾਂ ਕਰੀਅਰ ਕੌਸ਼ਲਰ ਡੀ.ਬੀ.ਈ.ਈ. ਅੰਮ੍ਰਿਤਸਰ, ਸ਼੍ਰੀ ਖੁਸ਼ਪਾਲ ਰਾਏ ਸਾਬਕਾ ਡਾਇਰੈਕਟਰ ਆਰ.ਐੱਸ.ਈ.ਟੀ.ਆਈ ਪੰਜਾਬ ਨੈਸ਼ਨਲ ਬੈਂਕ, ਬ੍ਰਿਟਿਸ਼ ਕੌਸ਼ਲਰ ਐਗਜ਼ਾਮੀਨਰ ਵੈੱਬਰਜ਼ ਸ. ਸੰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਇੰਚਾਰਜ ਸ ਕੁਲਦੀਪ ਸਿੰਘ ਅਤੇ ਸ਼੍ਰੀ ਨਰਿੰਦਰ ਸਿੰਘ ਰਾਏ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਸੀਨੀਅਰ ਵੋਕੇਸ਼ਨਲ ਲੈਕਚਰਾਰ ਸ਼੍ਰੀ ਸੁਰਿੰਦਰ ਭਾਟੀਆ, ਸ. ਗੁਰਮੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਕਿ ਉਹ ਆਈਆਂ ਮਹਾਨ ਸ਼ਖ਼ਸੀਅਤਾਂ ਪਾਸੋਂ ਗੱਲਾਂ ਨੂੰ ਸੁਣਨ, ਸਮਝਣ ਅਤੇ ਉਸ ਉਪਰ ਅਮਲ ਕਰ ਕੇ ਆਪਣੀ ਜ਼ਿੰਦਗੀ ਨੂੰ ਸਫਲਤਾ ਦੇ ਉੱਚ ਮੁਕਾਮ ਉਪਰ ਪਹੁੰਚ ਕੇ ਵਿਖਾਉਣ। ਸਮੂਹ ਕੈਰੀਅਰ ਕੌਂਸਲਰ ਵਲੋਂ ਆਪਣੇ-ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਗਿਆਨ ਦਿੰਦੇ ਹੋਏ ਵੱਖ-ਵੱਖ ਕੋਰਸਾਂ, ਨੌਕਰੀਆਂ ਅਤੇ ਸਵੈ-ਰੁਜ਼ਗਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਵੀ ਸੁਆਲਾਂ-ਜੁਆਬਾਂ ਰਾਹੀਂ ਆਪਣੇ ਗਿਆਨ ਵਿਚ ਭਰਪੂਰ ਵਾਧਾ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪੀ.ਟੀ.ਆਈ. ਸ. ਦਵਿੰਦਰ ਸਿੰਘ ਮਾਨ ਦਾ ਸਮੂਹ ਹਾਜ਼ਰੀਨ ਵਲੋਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਸੀਨੀਅਰ ਲੈਕਚਰਾਰ ਰਵਿੰਦਰ ਕੁਮਾਰ, ਅੰਕੁਰ ਰਾਲਾ, ਕ੍ਰਿਸ਼ਨ ਕੁਮਾਰ, ਨਵਜੋਤ ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।