03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕੁਲਦੀਪ ਸਿੰਘ ਸ਼ਾਹ ਢੋਟੀਆਂ ਦਾ ਸੇਜਲ ਅੱਖਾਂ ਤੇ ਪੂਰਨ ਗੁਰ ਮਰਿਆਦਾ ਨਾਲ ਕੀਤਾ ਅੰਤਿਮ ਸੰਸਕਾਰ

ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਪਿੰਡ ਢੋਟੀਆਂ ਨਿਵਾਸੀਆਂ ਕੁਲਦੀਪ ਸਿੰਘ ਸ਼ਾਹ ਢੋਟੀਆਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਢੋਟੀਆਂ ਵਿਖੇ ਸੇਜਲ ਅੱਖਾਂ ਅਤੇ ਪੂਰਨ ਗੁਰਮਰਿਆਦਾ ਅਨੁਸਾਰ ਕੀਤਾ ਗਿਆ। ਇਸ ਮੌਕੇ ਸ਼ਾਹ ਪਰਿਵਾਰ ਦੇ ਨਾਲ–ਨਾਲ ਚੇਅ.

ਕੁਲਦੀਪ ਸਿੰਘ ਸ਼ਾਹ ਦੀ ਚਿਖਾ ਨੂੰ ਅਗਨੀ ਵਿਖਾਉਂਦੇ ਹੋਏ ਉਨ੍ਹਾਂ ਦੇ ਸਪੁੱਤਰ, ਭਰਾ ਚੇਅਰਮੈਨ ਜਸਬੀਰ ਸਿੰਘ ਅਤੇ ਚੇਅਰਮੈਨ ਪਰਮਜੀਤ ਸਿੰਘ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਹੋਰ। ਤਸਵੀਰ: ਲਵਲੀ 04-11-2026
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਪਿੰਡ ਢੋਟੀਆਂ ਨਿਵਾਸੀਆਂ ਕੁਲਦੀਪ ਸਿੰਘ ਸ਼ਾਹ ਢੋਟੀਆਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਢੋਟੀਆਂ ਵਿਖੇ ਸੇਜਲ ਅੱਖਾਂ ਅਤੇ ਪੂਰਨ ਗੁਰਮਰਿਆਦਾ ਅਨੁਸਾਰ ਕੀਤਾ ਗਿਆ। ਇਸ ਮੌਕੇ ਸ਼ਾਹ ਪਰਿਵਾਰ ਦੇ ਨਾਲ–ਨਾਲ ਚੇਅ. ਜਸਬੀਰ ਸਿੰਘ ਢੋਟੀਆਂ, ਚੇਅ. ਪਰਮਜੀਤ ਸਿੰਘ ਢੋਟੀਆਂ ਅਤੇ ਸਵ. ਕੁਲਦੀਪ ਸਿੰਘ ਸ਼ਾਹ ਦੇ ਬੇਟੇ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ, ਗੁਰਬਚਨ ਸਿੰਘ ਕਰਮੂੰਵਾਲਾ, ਖੁਸ਼ਵਿੰਦਰ ਸਿੰਘ ਭਾਟੀਆ, ਅਲਵਿੰਦਰਪਾਲ ਸਿੰਘ ਪੱਖੋਕੇ, ਸੁਖਵਰਸ਼ ਸਿੰਘ ਪੰਨੂੰ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਤੋਂ ਇਲਾਵਾ ਚੇਅ. ਬਖਸ਼ੀਸ਼ ਸਿੰਘ ਰੱਖ ਸੇਰੋਂ, ਚੇਅ. ਸੁਖਦੇਵ ਸਿੰਘ ਜੰਡੋਕੇ, ਨਿਸ਼ਾਨ ਸਿੰਘ ਸਖੀਰਾ, ਦਿਲਬਾਗ ਸਿੰਘ ਕਾਹਲਵਾਂ, ਗੁਰਪ੍ਰੀਤ ਸਿੰਘ ਕਾਹਲਵਾਂ, ਕਰਮਜੀਤ ਸਿੰਘ ਵਰਾਣਾ, ਮਲਕੀਤ ਸਿੰਘ ਬੇਗਮਪੁਰਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਲੱਖਾ ਸਿੰਘ ਢੋਟੀਆਂ, ਜਸਦੀਪ ਸਿੰਘ ਸੋਨੂੰ ਢੋਟੀਆਂ, ਬਲਵਿੰਦਰ ਸਿੰਘ ਤੁੜ, ਸਾਹਿਬ ਸਿੰਘ ਸਰਹਾਲੀ, ਕੁਲਵੰਤ ਸਿੰਘ, ਜੁਗਰਾਜ ਸਿੰਘ ਚੰਬਾ, ਮੈਨੇਜ਼ਰ ਨਿਰਮਲ ਸਿੰਘ ਕਾਹਲਵਾਂ, ਐਡ. ਰਵਿੰਦਰ ਸਿੰਘ ਉਸਮਾ, ਰਣਜੀਤ ਸਿੰਘ ਢੋਟੀਆਂ, ਕਸ਼ਮੀਰ ਸਿੰਘ ਭੋਲਾ ਸਿੱਧੂ, ਚੇਅ. ਸਵਰਨ ਸਿੰਘ ਦਦੇਹਰ ਸਾਹਿਬ, ਮੇਜਰ ਸਿੰਘ ਪੰਨੂੰ, ਕਮਲਜੀਤ ਸਿੰਘ ਸ਼ਾਹ, ਗੁਰਮੇਲ ਸਿੰਘ ਮੈਨੇਜ਼ਰ, ਚੇਅ. ਜਸਬੀਰ ਸਿੰਘ ਢੋਟੀਆਂ, ਸਰਬਜੀਤ ਸਿੰਘ ਪ੍ਰਚਾਰਕ ਢੋਟੀਆਂ, ਗੁਰਨਾਮ ਸਿੰਘ ਸ਼ਾਹ, ਗੁਰਨਾਮ ਸਿੰਘ ਸ਼ਾਹ, ਰਣਜੀਤ ਸਿੰਘ ਸ਼ਾਹ, ਪਰਮਿੰਦਰ ਸਿੰਘ ਸ਼ਾਹ, ਕਸ਼ਮੀਰ ਸਿੰਘ ਸ਼ਾਹ, ਜਗੀਰ ਸਿੰਘ ਸ਼ਾਹ, ਬਲਵਿੰਦਰ ਸਿੰਘ ਸੀਮੇਂਟ ਸਟੋਰ, ਸਤਨਾਮ ਸਿੰਘ ਸ਼ਾਹ ਅਤੇ ਹੋਰ ਇਲਾਕੇ ਦੇ ਮੁਹਤਬਰਾਂ ਵਲੋਂ ਸ਼ਾਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਵੰਡਾਇਆ ਗਿਆ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਸਰਕਾਰੀ ਆਈ.ਟੀ.ਆਈ. ਮੰਨਣ ਅਤੇ ਸਰਹਾਲੀ ਵਿਖੇ ਸੈਮੀਨਾਰ ਅਗਲੀ ਖ਼ਬਰ ਮਹਿਲਾਵਾਂ ਦਾ ਸਨਮਾਨ, ਮਾਨ ਸਰਕਾਰ ਦੀ ਪਛਾਣ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।