03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਆੜ੍ਹਤੀ ਐਸੋਸੀਏਸ਼ਨ ਦੀ ਡੀ.ਐੱਫ.ਐੱਸ.ਸੀ. ਨੂੰ ਅਪੀਲ, ਖਰੀਦੀ ਫ਼ਸਲ ਦੀ ਲਿਫਟਿੰਗ ਕਰਵਾਈ ਜਾਵੇ, ਬਾਰਦਾਨੇ ਦੀ ਘਾਟ ਦੂਰ ਹੋਵੇ

ਚੋਹਲਾ ਸਾਹਿਬ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਡੀ. ਐੱਫ.

ਅਜੀਤ ਡੈਸਕ 04-11-2026
ਚੋਹਲਾ ਸਾਹਿਬ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਡੀ.ਐੱਫ.ਐੱਸ.ਸੀ. ਤਰਨ ਤਾਰਨ ਨੂੰ ਲਿਖਤੀ ਤੌਰ ਤੇ ਮੰਗ ਕੀਤੀ ਗਈ ਹੈ ਕਿ ਮੰਡੀ ਵਿਚ ਖਰੀਦੀ ਗਈ ਝੋਨੇ ਦੀ ਫ਼ਸਲ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ। ਪੱਤਰ ਅਨੁਸਾਰ ਪਨਗ੍ਰੇਨ ਵਲੋਂ ਖਰੀਦੀਆਂ ਗਈਆਂ 4,26,736 ਬੋਰੀਆਂ ਵਿਚੋਂ 2,77,700 ਬੋਰੀਆਂ ਦੀ ਲਿਫਟਿੰਗ ਹੋ ਚੁੱਕੀ ਹੈ, ਜਦਕਿ ਕਰੀਬ 1,49,000 ਬੋਰੀਆਂ ਅਜੇ ਮੰਡੀ ਵਿਚ ਪਈਆਂ ਹਨ। ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਆਰ.ਓ. ਦੀ ਤਾਇਨਾਤੀ ਨਾ ਹੋਣ ਕਾਰਨ ਬੀ-ਕਲਾਸ ਬਾਰਦਾਨੇ ਦੀ ਘਾਟ ਹੈ ਅਤੇ ਪਿਛਲੇ ਪੰਜ ਦਿਨਾਂ ਤੋਂ ਲਿਫਟਿੰਗ ਵੀ ਬਹੁਤ ਘੱਟ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਖਰੀਦੀ ਗਈ ਫ਼ਸਲ ਦੀ ਸਮੇਂ ਸਿਰ ਚੁਕਾਈ ਨਾ ਕਰਵਾਈ ਗਈ ਅਤੇ ਮੌਸਮ ਦੀ ਖ਼ਰਾਬੀ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਖਰੀਦ ਏਜੰਸੀਆਂ ਦੀ ਹੋਵੇਗੀ। ਐਸੋਸੀਏਸ਼ਨ ਨੇ ਮੰਡੀ ਵਿਚ ਆਰ.ਓ. ਦੀ ਤਾਇਨਾਤੀ, ਬਾਰਦਾਨੇ ਦੀ ਸਪਲਾਈ ਅਤੇ ਲਿਫਟਿੰਗ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਚੋਹਲਾ ਸਾਹਿਬ ਦਾਣਾ ਮੰਡੀ ’ਚ ਖਰੀਦ ਅਤੇ ਲਿਫਟਿੰਗ ਠੱਪ, ਕਿਸਾਨਾਂ ਤੇ ਆੜ੍ਹਤੀਆਂ ਦੀ ਵਧੀ ਮੁਸ਼ਕਿਲ ਅਗਲੀ ਖ਼ਬਰ ਕਿਸਾਨ ਜਥੇਬੰਦੀ ਵਲੋਂ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਸਮਰਥਨ ਦੇਣਾ 2027 ਲਈ ਸ਼ੁਭ ਸੰਕੇਤ - ਜਥੇ ਨਾਗੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।