04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਛੀਨਾ ਬਿਧੀ ਚੰਦ ਨੇੜਿਉਂ ਬੀ.ਐੱਸ.ਐੱਫ. ਨੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ, ਕੇਸ ਦਰਜ

ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਹਿੰਦ ਪਾਕਿ ਸਰਹੱਦ ਤੇ’ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ. ਐਸ.

ਅਜੀਤ ਡੈਸਕ 04-11-2026
ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਹਿੰਦ ਪਾਕਿ ਸਰਹੱਦ ਤੇ’ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨਾਂ ਨੇ 449 ਗ੍ਰਾਮ ਹੈਰੋਇਨ ਫੜੀ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਬੀ.ਐੱਸ.ਐਫ 115 ਬਟਾਲੀਅਨ ਦੇ ਜਵਾਨਾਂ ਵੱਲੋਂ ਬਾਰਡਰ ਨੇੜੇ ਕੀਤੇ ਜਾ ਰਹੇ ਸਰਚ ਅਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਬਿਧੀਚੰਦ ਛੀਨਾ ਦੇ ਬਾਹਰੋਂ ਇਕ ਸ਼ੱਕੀ ਹਾਲਤ ਵਿਚ ਪੀਲੇ ਰੰਗ ਦਾ ਬੰਦ ਲਿਫਾਫਾ ਮਿਲਿਆ । ਜਿਸ ਨੂੰ ਚੈਕ ਕਰਨ ਤੇ ਉਸ ਵਿਚੋਂ ਹੈਰੋਇਨ ਵਜ਼ਨ 449 ਗ੍ਰਾਮ ਹੋਇਆ। ਬੀ.ਐਸ.ਐਫ. ਦੇ ਜਵਾਨਾਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਦਾ ਲਿਫਾਫਾ ਪਾਕਿਸਤਾਨ ਵਲੋਂ ਡ੍ਰੋਨ ਰਾਹੀਂ ਸੁਟਿਆ ਗਿਆ ਹੈ। ਬੀ.ਐੇੱਸ.ਐੱਫ. ਦੇ ਅਧਿਕਾਰੀਆਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਕੇ ਹੈਰੋਇਨ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਥਾਣਾ ਸਰਾਏ ਅਮਾਨਤ ਖਾਂ ਵਿਖੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਹੈ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਗੋਇੰਦਵਾਲ ’ਚੋਂ ਮੋਬਾਈਲ ਫੋਨ ਸਮੇਤ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ’ ਚ ਜਾਵੇਗਾ - ਬਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।