01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਏ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰ

ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)— ਨਵੰਬਰ 1984 ਦਾ ਦੌਰ ਯਾਦ ਕਰਦਿਆਂ ਸਿੱਖ ਨਸ਼ਲਕੁਸ਼ੀ ਪੀੜਤ ਪਰਿਵਾਰਾਂ ਦੇ ਰੌਂਗਟੇ ਖ਼ੜੇ ਹੋ ਜਾਂਦੇ ਹਨ ਅਤੇ ਪੀੜਤ ਪਰਿਵਾਰ ਇਸ ਕਾਂਡ ਤੋਂ ਅੱਜ ਤੱਕ ਉਭਰ ਨਹੀਂ ਸਕੇ। ਸਮੇਂ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਜਾਂ ਪੰਜਾਬ ਵਿਚ ਬਣੀਆਂ ਹੋਣ ਉਨ੍ਹਾਂ ਵਲੋ ਇਨ੍ਹਾਂ ਪਰਿਵਾਰਾਂ ਦੀ ਬਾਂਹ ਨਹੀਂ ਫੜੀ ਗਈ ਸਿਰਫ਼ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਗਿਆ।

ਜ਼ਿਲ੍ਹਾ ਤਰਨ ਤਾਰਨ ਵਿਚ ਰਹਿ ਰਹੇ ਸਿੱਖ ਕਤੇਲਆਮ ਦੇ ਪੀੜਤ ਪਰਿਵਾਰਾਂ ਦੀਆ ਫਾਈਲ ਤਸਵੀਰਾਂ 01-11-2026
ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)— ਨਵੰਬਰ 1984 ਦਾ ਦੌਰ ਯਾਦ ਕਰਦਿਆਂ ਸਿੱਖ ਨਸ਼ਲਕੁਸ਼ੀ ਪੀੜਤ ਪਰਿਵਾਰਾਂ ਦੇ ਰੌਂਗਟੇ ਖ਼ੜੇ ਹੋ ਜਾਂਦੇ ਹਨ ਅਤੇ ਪੀੜਤ ਪਰਿਵਾਰ ਇਸ ਕਾਂਡ ਤੋਂ ਅੱਜ ਤੱਕ ਉਭਰ ਨਹੀਂ ਸਕੇ। ਸਮੇਂ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਜਾਂ ਪੰਜਾਬ ਵਿਚ ਬਣੀਆਂ ਹੋਣ ਉਨ੍ਹਾਂ ਵਲੋ ਇਨ੍ਹਾਂ ਪਰਿਵਾਰਾਂ ਦੀ ਬਾਂਹ ਨਹੀਂ ਫੜੀ ਗਈ ਸਿਰਫ਼ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਗਿਆ। ਇਥੋਂ ਤੱਕ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਨ੍ਹਾਂ ਪਰਿਵਾਰਾਂ ਪ੍ਰਤੀ ਅਣਦੇਖੀ ਵਾਲਾ ਵਤੀਰਾ ਅਪਣਾਇਆ ਗਿਆ। ਜਿਸ ਕਾਰਨ ਇਨ੍ਹਾਂ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ 42 ਸਾਲ ਬੀਤ ਜਾਣ ਦੇ ਬਾਵਯੂਦ ਵੀ ਇਹ ਪਰਿਵਾਰ ਅੱਜ ਵੀ ਇਨਸਾਫ ਅਤੇ ਸਹੂਲਤਾਂ ਨੂੰ ਤਰਸ ਰਹੇ ਹਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਵਿਚ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਦੌਰਾਨ ਜਿਥੇ ਹਜ਼ਾਰਾਂ ਬੇਕਸੂਰ ਸਿੱਖਾਂ ਦੀ ਬੇਰਹਿਮੀ ਨਾਲ ਉਨ੍ਹਾਂ ਦੇ ਗਲਾ ਵਿਚ ਟਾਇਰ ਪਾ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਉਥੇ ਸਿੱਖਾਂ ਦੇ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਅੱਗਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਤੇਲਆਮ ਦੌਰਾਨ ਵੱਡੀ ਗਿਣਤੀ ਵਿਚ ਉਜੜ ਕੇ ਪਰਿਵਾਰ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਰਾਜਾਂ ’ਚੋਂ ਪੰਜਾਬ ਆਣ ਵਸੇ ਹਨ, ਜੋ ਕਿ ਪਰਿਵਾਰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਜ਼ਿਲ੍ਹਾ ਤਰਨ ਤਾਰਨ ਵਿਚ ਵੱਡੀ ਗਿਣਤੀ ਵਿਚ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਰਹਿ ਰਹੇ ਹਨ ਜੋ ਕਿ ਸਿੱਖ ਕਤੇਲਆਮ ਦੌਰਾਨ ਆਪਣਾ ਘਰ ਬਾਹਰ, ਕਾਰੋਬਾਰ ਛੱਡ ਕੇ ਪੰਜਾਬ ਆਣ ਵਸੇ ਹਨ ਅਤੇ ਅੱਜ ਦੇ ਦੌਰ ਵਿਚ ਵੀ ਪੀੜਤ ਪਰਿਵਾਰ ਬੜੀ ਮੁਸ਼ਕਿਲ ਨਾਲ ਆਪਣਾ ਗੁਜਾਰਾ ਕਰਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਜ਼ਿਲ੍ਹੇ ਵਿਚ ਰਹਿ ਰਹੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਆਪਣੀ ਹੱਡਬੀਤੀ ਸੁਣਾਉਂਦਿਆਂ ਦਵਿੰਦਰ ਕੌਰ ਵਾਸੀ ਤਰਨ ਤਾਰਨ, ਮਨਜੀਤ ਕੌਰ ਵਾਸੀ ਭੁੱਚਰ ਕਲਾਂ, ਮਨਜੀਤ ਸਿੰਘ ਮੰਨਾ ਵਾਸੀ ਤਰਨ ਤਾਰਨ, ਰਤਨ ਸਿੰਘ ਵਾਸੀ ਤਰਨ ਤਾਰਨ, ਉਤਮ ਸਿੰਘ ਵਾਸੀ ਸ਼ਿੰਗਾਰਪੁਰ, ਮਲਕੀਤ ਸਿੰਘ ਮੱਲ੍ਹੀ ਤਰਨ ਤਾਰਨ, ਧੀਰਾ ਸਿੰਘ ਵਾਸੀ ਪਿੰਡ ਸੁਹਾਵਾ, ਅਮਰਜੀਤ ਸਿੰਘ ਬੰਟੀ ਵਾਸੀ ਤਰਨ ਤਾਰਨ, ਕਰਮ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ, ਰਣਜੀਤ ਸਿੰਘ ਪਿੰਡ ਭੁੱਚਰ ਕਲਾਂ, ਉਪਿੰਦਰ ਕੌਰ ਵਾਸੀ ਤਰਨ ਤਾਰਨ, ਅਰਜਨ ਸਿੰਘ ਪਿੰਡ ਠਰੂ, ਮਨਜੀਤ ਕੌਰ ਛੋਟੇ ਭੁੱਚਰ, ਮਲਵਿੰਦਰ ਸਿੰਘ ਜੌੜਾ, ਭੁਪਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਸਿੱਖ ਨਸ਼ਲਕੁਸ਼ੀ ਦੌਰਾਨ ਉਨ੍ਹਾਂ ਦੀਆਂ ਜਾਨਾਂ ਤਾਂ ਬਚ ਗਈਆਂ ਪ੍ਰੰਤੂ ਉਹ ਆਪਣਾ ਘਰ, ਕਾਰੋਬਾਰ ਛੱਡ ਕੇ ਪੰਜਾਬ ਆਣ ਵਸੇ ਹਨ ਅਤੇ ਅੱਜ 42 ਸਾਲ ਲਗਪਗ ਸਿੱਖ ਨਸ਼ਲਕੁਸ਼ੀ ਨੂੰ ਹੋ ਗਏ ਹਨ ਪ੍ਰੰਤੂ ਹਾਲੇ ਤੱਕ ਇਨਸਾਫ ਅਤੇ ਸਹੂਲਤਾਂ ਤੋਂ ਉਹ ਸੱਖਣੇ ਹਨ। ਉਨ੍ਹਾਂ ਦੱਸਿਆ ਕਿ ਸਿੱਖ ਨਸ਼ਲਕੁਸ਼ੀ ਦੌਰਾਨ ਉਜੜ ਕੇ ਆਏ ਪੀੜਤ ਪਰਿਵਾਰਾਂ ਦੇ ਲਾਲ ਕਾਰਡ ਤਾਂ ਬਣਾ ਦਿੱਤੇ ਗਏ ਹਨ ਪਰ ਕੋਈ ਸਹੂਲਤ ਨਹੀਂ ਦਿੱਤੀ ਗਈ ਜੇਕਰ ਮਿਲੇ ਹਨ ਤਾਂ ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਝੂਠੇ ਲਾਅਰੇ ਹੀ ਮਿਲੇ ਹਨ। ਪੀੜਤ ਪਰਿਵਾਰਾਂ ਨੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖ ਨਸ਼ਲਕੁਸ਼ੀ ਤੋਂ ਪੀੜਤ ਪਰਿਵਾਰਾਂ ਦੀ ਸਾਰ ਲਈ ਜਾਵੇ ਅਤੇ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ਯਾਰਾਂ ਦਾ ਯਾਰ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਅਗਲੀ ਖ਼ਬਰ ਪਿੰਡ ਸਭਰਾ ’ਚ ਜੱਸਾ ਪੱਟੀ ਦੇ ਹੱਕ ਵਿਚ ਹੋਇਆ ਵਿਸ਼ਾਲ ਇਕੱਠ, ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।