30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਥੇਦਾਰ ਹਵਾਰਾ ਨੂੰ ਬਿਮਾਰ ਮਾਂ ਨਾਲ ਮਿਲਣ ਨਾ ਦੇਣਾ ਤੇ ਅਸ਼ੀਸ਼ ਮਿਸ਼ਰਾ ਨੂੰ ਦੀਵਾਲੀ ’ਤੇ ਘਰ ਭੇਜਣਾ ਸਿੱਖਾਂ ਨਾਲ ਵਿਤਕਰਾ ਕਿਉਂ - ਜਥੇਦਾਰ ਵਾਰਾਣਾ

ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)– ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ. ਏ.

ਅਜੀਤ ਡੈਸਕ 30-10-2026
ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)– ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ.ਏ.ਸੀ ਪੰਜਾਬ ਜਥੇਦਾਰ ਸਿਕੰਦਰ ਸਿੰਘ ਵਰਾਣਾ ਨੇ ਦੱਸਿਆ ਕਿ ਜਦੋਂ ਪੰਜਾਬ, ਹਰਿਆਣਾ, ਯੂ.ਪੀ. , ਉੱਤਰਾਖੰਡ ਦੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਵਿਖੇ ਐਮ.ਐਸ.ਪੀ. ਦੀ ਲੜਾਈ ਲੜ ਰਹੇ ਸੀ ਉਸ ਸਮੇਂ ਯੂਯਪੀ ਦੇ ਲਖੀਮਪੁਰ ਖੀਰੀ ਵਿਚ ਉਥੋਂ ਦੇ ਵਿਧਾਇਕ ਆਸ਼ੀਸ਼ ਮਿਸ਼ਰਾ ਨੇ ਜੋ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਅਤੇ ਕਿਸਾਨਾਂ ਦੇ ਉੱਪਰ ਸ਼ਰੇਆਮ ਗੱਡੀਆਂ ਚੜਾ ਕੇ ਲਤਾੜ ਦੇਣਾ ਕਈ ਸਿੱਖਾਂ ਨੂੰ ਮਾਰਨਾ ਕਈਆਂ ਨੂੰ ਜ਼ਖਮੀ ਕਰਨਾ ਆਸ਼ੀਸ਼ ਮਿਸ਼ਰੇ ਦੀ ਗੁੰਡਾਗਰਦੀ ਸੀ ਉਸ ਕੇਸ ਵਿਚ ਸਜ਼ਾ ਭੁਗਤ ਰਹੇ ਆਸ਼ੀਸ਼ ਮਿਸ਼ਰਾ ਨੂੰ ਸੈਂਟਰ ਦੀ ਭਾਜਪਾ ਸਰਕਾਰ ਦਿਵਾਲੀ ਦੇ ਦਿਹਾੜੇ ’ਤੇ ਆਪਣੇ ਘਰ ਭੇਜ ਰਹੀ ਹੈ, ਇਹ ਬਹੁਤ ਹੀ ਹੈਰਾਨੀ ਵਾਲੀ ਦੋਹਰੇ ਮਾਪ ਡੰਡ ਦੀ ਗੱਲ ਹੈ ਅਤੇ ਦੂਸਰੇ ਪਾਸੇ 35 ਸਾਲ ਤੋਂ ਜੇਲ੍ਹ ਵਿਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ 90 ਸਾਲ ਦੀ ਬਿਮਾਰ ਆਖਰੀ ਸਾਹਾਂ ’ਤੇ ਆਪਣੇ ਪੁੱਤ ਨੂੰ ਮਿਲਣ ਲਈ ਤਰਸ ਰਹੀ ਹੈ ਪਰ ਜਥੇਦਾਰ ਹਵਾਰਾ ਨੂੰ ਪੰਜ ਦਿਨ ਦੀ ਪਰੋਲ ਨਹੀਂ ਦਿੱਤੀ ਜਾ ਰਹੀ ਕਿ ਉਹ ਆਪਣੀ ਬਿਰਧ ਬਿਮਾਰ ਮਾਤਾ ਨੂੰ ਮਿਲ ਸਕੇ। ਜਥੇਦਾਰ ਵਰਾਣਾ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਹੀ ਬੰਦੀ ਸਿੰਘਾਂ ਨੂੰ ਪਰੋਲਾਂ ਅਤੇ ਰਿਹਾਈਆਂ ਮਿਲਣੀਆਂ ਚਾਹੀਦੀਆਂ ਜੋ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਹਨ।
ਪਿਛਲੀ ਖ਼ਬਰ ਨੌਜਵਾਨਾਂ ਦਾ ਵਧਦਾ ਵਿਸ਼ਵਾਸ, ਆਮ ਆਦਮੀ ਪਾਰਟੀ ਦੀ ਮਜ਼ਬੂਤੀ ਦਾ ਪ੍ਰਤੀਕ - ਰਵਿੰਦਰ ਸਿੰਘ ਬ੍ਰਹਮਪੁਰਾ ਅਗਲੀ ਖ਼ਬਰ ਬਾਬਾ ਸਿਧਾਣਾ ਪਬਲਿਕ ਸਕੂਲ ਸੇਰੋਂ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।