22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਹਾਲੀ ਦੀ ਖਿਡਾਰਨ ਨੇ ਨੈਸ਼ਨਲ ਖੇਡਾਂ ਵਿਚ ਜਿੱਤਿਆ ਚਾਂਦੀ ਦਾ ਤਗਮਾ

ਸਰਹਾਲੀ ਕਲਾਂ, 21 ਅਕਤੂਬਰ (ਅਜੇ ਸਿੰਘ ਹੁੰਦਲ)—ਪਿੰਡ ਸਰਹਾਲੀ ਕਲਾਂ ਦੀ ਹੋਣਹਾਰ ਐਥਲੀਟ ਜੈਸਮੀਨ ਕੌਰ ਨੇ ਆਪਣੀ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸੀ. ਆਈ.

ਅਜੀਤ ਡੈਸਕ 22-10-2026
ਸਰਹਾਲੀ ਕਲਾਂ, 21 ਅਕਤੂਬਰ (ਅਜੇ ਸਿੰਘ ਹੁੰਦਲ)—ਪਿੰਡ ਸਰਹਾਲੀ ਕਲਾਂ ਦੀ ਹੋਣਹਾਰ ਐਥਲੀਟ ਜੈਸਮੀਨ ਕੌਰ ਨੇ ਆਪਣੀ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸੀ.ਆਈ.ਐੱਸ.ਈ. ਨੈਸ਼ਨਲ ਚੈਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਲ ਕੀਤਾ ਹੈ। ਲੜਕੀ ਦੇ ਪਿਤਾ ਸੁਲੱਖਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਇਹ ਨੈਸ਼ਨਲ ਪੱਧਰ ਦੀਆਂ ਖੇਡਾਂ ਹੈਦਰਾਬਾਦ ਵਿਚ ਹੋਈਆਂ ਸਨ, ਜਿਨ੍ਹਾਂ ਵਿਚ ਜੈਸਮੀਨ ਨੇ ਦੇਸ਼ ਭਰ ਵਿਚੋਂ ਐਥਲੀਟਾਂ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਜੈਸਮੀਨ ਦੀ ਇਸ ਪ੍ਰਾਪਤੀ ਤੋਂ ਪਿੰਡ ਪਰਤਦਿਆਂ ਵਾਪਸੀ ਪੰਜਾਬ ਜਥੇਬੰਦੀ ਦੇ ਆਗੂ ਗੁਰਮਹਾਂਬੀਰ ਸਿੰਘ ਸਰਹਾਲੀ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਮੋਲਕਜੀਤ ਸਿੰਘ, ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਹਰਦੀਪ ਸਿੰਘ ਸੰਧੂ, ਹਰਮੀਤ ਸਿੰਘ ਬੌਬੀ, ਗੁਰਬਿੰਦਰ ਸਿੰਘ ਬੁਰਜ, ਜਥੇਦਾਰ ਵਿਗਿਆਨ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ ਠੇਕੇਦਾਰ, ਚਰਨਜੀਤ ਸਿੰਘ, ਪ੍ਰਮਜੀਤ ਸਿੰਘ, ਮਾਸਟਰ ਹਰਕੀਰਤ ਸਿੰਘ, ਅੰਗਰੇਜ ਸਿੰਘ, ਜਗਰੂਪ ਸਿੰਘ, ਇੰਦਰਪਾਲ ਸਿੰਘ ਬੱਬਲੂ ਸਮੇਤ ਹੋਰ ਪਿੰਡ ਵਾਸੀਆਂ ਨੇ ਜੈਸਮੀਨ ਕੌਰ ਅਤੇ ਪਰਿਵਾਰ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮੁੜ ਵਸੇਬਾ ਕੇਂਦਰ ਅਤੇ ਓਟ ਸੈਂਟਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਜ਼ਿਲ੍ਹਾ ਤਰਨ ਤਾਰਨ ਦੇ ਮੁਲਾਜ਼ਮਾਂ ਨੇ ਏ.ਡੀ... ਅਗਲੀ ਖ਼ਬਰ ਅਮਰਪੁਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਵਿਚ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।