20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਇਕ ਰੋਜ਼ਾ ਅਥਲੈਟਿਕਸ ਮੀਟ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਕਰਵਾਈ

ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)–ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਵਲੋਂ ਅੰਡਰ-14 ਅਤੇ ਅੰਡਰ-16 ਲੜਕੇ ਲੜਕੀਆਂ ਦੀ ਇਕ ਰੋਜ਼ਾ ਅਥਲੈਟਿਕਸ ਮੀਟ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਕਰਵਾਈ ਗਈ। ਜਿਸ ਵਿਚ ਜਿਸ ਵਿਚ ਸ਼ਾਟਪੁੱਟ ਅੰਡਰ-16 ਲੜਕੇ ਕਰਨਜੀਤ ਸਿੰਘ ਪਹਿਲਾ, ਵਿਕਰਮਜੀਤ ਸਿੰਘ ਦੂਸਰਾ, ਅਰਕੀਰਤ ਸਿੰਘ ਤੀਸਰਾ ਸਥਾਨ ਪ੍ਰਾਪਤ ਕੀਤਾ।

ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਰਵਾਈ ਗਈ ਐਥਲੈਟਿਕਸ ਮੀਟ ਮੌਕੇ ਜੇਤੂ ਖਿਡਾਰੀਆਂ ਨਾਲ ਪ੍ਰਬੰਧਕ। ਤਸਵੀਰ–ਲਵਲੀ 20-10-2026
ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)–ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਵਲੋਂ ਅੰਡਰ-14 ਅਤੇ ਅੰਡਰ-16 ਲੜਕੇ ਲੜਕੀਆਂ ਦੀ ਇਕ ਰੋਜ਼ਾ ਅਥਲੈਟਿਕਸ ਮੀਟ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਕਰਵਾਈ ਗਈ। ਜਿਸ ਵਿਚ ਜਿਸ ਵਿਚ ਸ਼ਾਟਪੁੱਟ ਅੰਡਰ-16 ਲੜਕੇ ਕਰਨਜੀਤ ਸਿੰਘ ਪਹਿਲਾ, ਵਿਕਰਮਜੀਤ ਸਿੰਘ ਦੂਸਰਾ, ਅਰਕੀਰਤ ਸਿੰਘ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਲੜਕੀਆਂ ਅੰਡਰ-16 ਵਿਚ ਹਰਗੁਨ ਕੌਰ ਨੇ ਪਹਿਲਾ , ਜੈਸਮੀਨ ਕੌਰ ਦੂਸਰਾ ਸਥਾਨ, ਖੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਲੜਕੇ ਅੰਡਰ-16 ਸਾਲ ਵਿਚ ਜਸਰਾਜ ਸਿੰਘ ਪਹਿਲਾ, ਰਿਪਨਜੀਤ ਸਿੰਘ ਦੂਸਰਾ, ਦਿਲਰਾਜ ਸਿੰਘ ਤੀਸਰਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਲੜਕੀਆਂ ਅੰਡਰ-16 ਸਾਲ ਗੁਰਸ਼ਰਨ ਕੌਰ ਨੇ ਪਹਿਲਾ , ਏਕਮਪ੍ਰੀਤ ਕੌਰ ਦੂਸਰਾ, ਮਨਦੀਪ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਸਾਲ ਲੜਕੀਆਂ ਜੈਵਲੀਨ ਥਰੋ ਜੈਸਮੀਨ ਕੌਰ ਨੇ ਪਹਿਲਾ, ਸੁਖਦੀਪ ਕੌਰ ਨੇ ਦੂਸਰਾ ਅਤੇ ਸਿਮਰਨ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਬਾਕੀ ਇਵੈਂਟ ਵਿਚ ਵੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੀਟ ਤੇ ਜੇਤੂ ਖਿਡਾਰੀ ਖਿਡਾਰਨ ਹੈਦਰਾਬਾਦ ਵਿਖੇ ਹੋ ਰਹੀ ਇੰਟਰ ਅਥਲੈਟਿਕਸ ਮੀਟ ਵਿਚ ਭਾਗ ਲੈਣਗੇ। ਇਹ ਸਾਰੀ ਜਾਣਕਾਰੀ ਐਥਲੈਟਿਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਢੋਟੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਸਮੇਂ ਹਰਜੀਤ ਸਿੰਘ ਸੈਕਟਰੀ, ਰਸ਼ਪਾਲ ਪਾਲਾ ਬਲੈਜੀਅਮ, ਪਰਮਿੰਦਰ ਸਿੰਘ ਏਅਰਲਾਈਨ ,ਜਸਦੀਪ ਸਿੰਘ ਸੋਨੂ ਸਰਪੰਚ ਢੋਟੀਆਂ, ਪਰਮਜੀਤ ਸਿੰਘ ਰੇਲਵੇ, ਗਲੋਬਲ ਪ੍ਰਿੰਟਿੰਗ ਪ੍ਰੈਸ ਹਰਪ੍ਰੀਤ ਸਿੰਘ ਹੋਲੈਂਡ ਟਰੈਕਟਰ ਵਾਲੇ, ਮਨਬੀਰ ਪੁਲਿਸ ( ਬਲਜਿੰਦਰ ਮੰਡ ਕੁਲਵਿੰਦਰ, ਦਵਿੰਦਰ, ਲਾਭ ਸਿੰਘ ਸਾਰੇ ਕੋਚ) ਕੁਲਦੀਪ ਸਿੰਘ ਐਸ.ਬੀ.ਮੋਟਰਾਂ, ਗੁਰਵਿੰਦਰ ਕੌਰ ,ਬਲਜੀਤ ਸਿੰਘ ਸੀਨੀਅਰ ਸਹਾਇਕ, ਕੁਲਦੀਪ ਕੌਰ, ਮਨਦੀਪ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ 26ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ’ਚ ਜੱਸਾ ਪੱਟੀ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।