17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਨਸਾ ਵਿਖੇ ਵਾਪਰੀ ਘਟਨਾ ਦੀ ਕੈਮਿਸਟ ਐਸੋਸੀਏਸ਼ਨ ਵਲੋਂ ਨਿਖੇਧੀ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)–ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਰਨ ਦੇ ਪ੍ਰਧਾਨ ਪ੍ਰਧਾਨ ਬਿਮਲ ਅਗਰਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀ ਜੋ ਮਾਨਸਾ ਵਿਚ ਘਟਨਾ ਹੋਈ ਹੈ, ਉਹ ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਘਟਨਾ ਹੋਈ ਹੈ, ਜਿਸਦੀ ਅਸੀਂ ਕਥਤ ਨਿੰਦਿਆ ਕਰਦੇ ਹਾਂ ਅਤੇ ਆਪਣੇ ਜਿਲ੍ਹੇ ਦੇ ਸਮੂਹ ਕੈਮਿਸਟ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹਾਂ ਕੋਈ ਵੀ ਕੈਮਿਸਟ ਗੈਰ ਕਾਨੂੰਨੀ ਢੰਗ ਨਾਲ ਕਿਸੇ ਕਿਸਮ ਦੀ ਦਵਾਈ ਨਾ ਵੇਚੇ। ਅਗਰ ਕੋਈ ਕੈਮਿਸਟ ਕੋਈ ਵੀ ਕਿਸੇ ਕਿਸਮ ਦਾ ਗੈਰ ਕਾਨੂੰਨੀ ਕੰਮ ਕਰੇਗਾ ਜਾਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਉਸਦਾ ਕਿਸੇ ਕਿਸਮ ਦਾ ਕੋਈ ਸਾਥ ਨਹੀਂ ਦੇਵੇਗੀ ਅਤੇ ਪ੍ਰਸ਼ਾਸਨ ਦੇ ਨਾਲ ਹਰ ਵੇਲੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕੈਮਿਸਟ ਐਸੋਸੀਏਸ਼ਨ ਆਪਣਾ ਸਹਿਯੋਗ ਕਰੇਗੀ।

ਪ੍ਰਧਾਨ ਬਿਮਲ ਅਗਰਵਾਲ, ਚੇਅਰਮੈਨ ਨਰਿੰਦਰਪੁਰੀ ਅਤੇ ਡਰੱਗ ਕੰਟਰੋਲਰ ਅਫ਼ਸਰ ਹਰਪ੍ਰੀਤ ਸਿੰਘ। 17-10-2026
ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)–ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਰਨ ਦੇ ਪ੍ਰਧਾਨ ਪ੍ਰਧਾਨ ਬਿਮਲ ਅਗਰਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀ ਜੋ ਮਾਨਸਾ ਵਿਚ ਘਟਨਾ ਹੋਈ ਹੈ, ਉਹ ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਘਟਨਾ ਹੋਈ ਹੈ, ਜਿਸਦੀ ਅਸੀਂ ਕਥਤ ਨਿੰਦਿਆ ਕਰਦੇ ਹਾਂ ਅਤੇ ਆਪਣੇ ਜਿਲ੍ਹੇ ਦੇ ਸਮੂਹ ਕੈਮਿਸਟ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹਾਂ ਕੋਈ ਵੀ ਕੈਮਿਸਟ ਗੈਰ ਕਾਨੂੰਨੀ ਢੰਗ ਨਾਲ ਕਿਸੇ ਕਿਸਮ ਦੀ ਦਵਾਈ ਨਾ ਵੇਚੇ। ਅਗਰ ਕੋਈ ਕੈਮਿਸਟ ਕੋਈ ਵੀ ਕਿਸੇ ਕਿਸਮ ਦਾ ਗੈਰ ਕਾਨੂੰਨੀ ਕੰਮ ਕਰੇਗਾ ਜਾਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਉਸਦਾ ਕਿਸੇ ਕਿਸਮ ਦਾ ਕੋਈ ਸਾਥ ਨਹੀਂ ਦੇਵੇਗੀ ਅਤੇ ਪ੍ਰਸ਼ਾਸਨ ਦੇ ਨਾਲ ਹਰ ਵੇਲੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕੈਮਿਸਟ ਐਸੋਸੀਏਸ਼ਨ ਆਪਣਾ ਸਹਿਯੋਗ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਤਰਨ ਤਰਨ ਜ਼ਿਲ੍ਹੇ ਦਾ ਕੋਈ ਵੀ ਕੈਮਿਸਟ ਕੋਈ ਗੈਰ ਕਾਨੂੰਨੀ ਦਵਾਈ ਵੇਚਦਾ ਜਾਂ ਨਸ਼ੇ ਦੇ ਲਈ ਦਵਾਈ ਵੇਚਦਾ ਕਾਬੂ ਕੀਤਾ ਗਿਆ ਤਾਂ ਕੈਮਿਸਟ ਉਸਦੇ ਖਿਲਾਫ ਸਖਤ ਕਾਰਵਾਈ ਕਰਵਾਉਣ ਵਿਚ ਸਰਕਾਰ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਜਿੰਨੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਸਿੰਥੈਟਿਕ ਨਸ਼ੇ ਵਿਕ ਰਹੇ ਹਨ ਅਤੇ ਆਨਲਾਈਨ ਦਵਾਈਆਂ ਜੋ ਕਿ ਨਸ਼ੇ ਦੇ ਵਰ ਤੋਂ ਲਈ ਮੰਗਵਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਨਰਿੰਦਰ ਪੁਰੀ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਡਰੱਗ ਕੰਟਰੋਲਰ ਅਫਸਰ ਹਰਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਹਦਾਇਤਾਂ ਦਿੱਤੀਆਂ ਹਨ ਕਿ ਕੋਈ ਵੀ ਕੈਮਿਸਟ ਡਰੱਗ ਐਕਟ ਤੋਂ ਪਰੇ ਜਾ ਕੇ ਕਿਸੇ ਕਿਸਮ ਦੀ ਕੋਈ ਗੈਰ ਕਾਨੂੰਨੀ ਦਵਾਈ ਨਾ ਵੇਚੇ। ਅਗਰ ਕੋਈ ਵੀ ਕੈਮਿਸਟ ਨਸ਼ੀਲੀਆ ਦਵਾਈਆ ਵੇਚਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਓਪਨ ਜ਼ਿਲ੍ਹਾ ਅਥਲਟੈਕਿਸ ਚੈਂਪੀਅਨਸ਼ਿਪ 19 ਨੂੰ ਤਰਨ ਤਾਰਨ ਸਟੇਡੀਅਮ ਵਿਖੇ ਹੋਵੇਗੀ-ਸਰੂਪ ਸਿੰਘ ਅਗਲੀ ਖ਼ਬਰ ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਦੇ ਥਾਣੇ ਅੱਗੇ ਧਰਨਾ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।