17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ

ਹਰੀਕੇ ਪੱਤਣ, 16 ਅਕਤੂਬਰ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਦੇ ਨਜ਼ਦੀਕ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਵਿਖੇ ਧੰਨ ਧੰਨ ਬਾਬਾ ਰਤਨ ਦੇਵ ਜੀ ਦਾ ਸਲਾਨਾ ਜੋੜ ਮੇਲਾ 13 ਨਵੰਬਰ ਨੂੰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ 3 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ।

ਅਜੀਤ ਡੈਸਕ 17-10-2026
ਹਰੀਕੇ ਪੱਤਣ, 16 ਅਕਤੂਬਰ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਦੇ ਨਜ਼ਦੀਕ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਵਿਖੇ ਧੰਨ ਧੰਨ ਬਾਬਾ ਰਤਨ ਦੇਵ ਜੀ ਦਾ ਸਲਾਨਾ ਜੋੜ ਮੇਲਾ 13 ਨਵੰਬਰ ਨੂੰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ 3 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। ਸਲਾਨਾ ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਦੇ ਮੁੱਖ ਗ੍ਰੰਥੀ ਭਾਈ ਜੋਗਾ ਸਿੰਘ ਕਥਾ ਵਾਚਕ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਕਮੇਟੀ ਵਲੋਂ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲਾ ਜੋ ਕਿ 13 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਦੇ ਸੰਬੰਧ ਵਿਚ ਕਰੀਬ 100 ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ। ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ 3 ਅਕਤੂਬਰ ਤੋਂ ਆਰੰਭ ਕੀਤੀ ਗਈ ਹੈ ਅਤੇ 10 ਨਵੰਬਰ ਤੱਕ ਲਗਾਤਾਰ ਚੱਲੇਗੀ। ਧੰਨ ਧੰਨ ਬਾਬਾ ਰਤਨ ਦੇਵ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਸ੍ਰੀ ਆਖੰਡ ਪਾਠ ਸਾਹਿਬ 11 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿੰਨਾ ਦੇ ਭੋਗ 13 ਨਵੰਬਰ ਨੂੰ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿਚ ਖੁੱਲ੍ਹੇ ਦੀਵਾਨ ਸਜਾਏ ਜਾਣਗੇ ਜਿੰਨਾ ਵਿਚ ਪੰਥਕ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਜਿੰਨਾ ਵਿਚ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ, ਕਵੀਸ਼ਰ ਗਿਆਨੀ ਤਸਬੀਰ ਸਿੰਘ ਐਮ. ਏ ਅਤੇ ਕਵੀਸ਼ਰ ਭਾਈ ਸਤਨਾਮ ਸਿੰਘ ਅਣਖੀ ਮਰਹਾਣਾ ਦੇ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਨੌਜਵਾਨ ਵੀਰਾਂ ਵਲੋਂ ਕਬੱਡੀ ਕੱਪ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਨਾਮਵਰ ਕਬੱਡੀ ਟੀਮਾਂ ਵਿਚਕਾਰ ਦਿਲਚਸਪ ਮੈਚ ਹੋਣਗੇ।
ਪਿਛਲੀ ਖ਼ਬਰ ਮਨਵੀਰ ਕੌਰ ਨੇ ਵਧਾਇਆ ਪੰਡੋਰੀ ਤਖ਼ਤਮੱਲ ਸਕੂਲ ਦਾ ਮਾਣ ਅਗਲੀ ਖ਼ਬਰ ਲੱਖਾਂ ਰੁਪਏ ਦੀ ਧੋਖਾਧੜੀ ਕਰਨ ’ਤੇ ਚਾਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।