16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੰਦ ਦੇ ਸੱਦੇ ਨੂੰ ਕਸਬਾ ਹਰੀਕੇ ਪੱਤਣ ’ਚ ਭਰਵਾਂ ਸਮਰਥਨ

ਹਰੀਕੇ ਪੱਤਣ, 15 ਅਕਤੂਬਰ (ਸੰਜੀਵ ਕੁੰਦਰਾ)–ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਮਾਲਕ ਵਲੋਂ ਮਾਨਸਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਵਿਰੋਧ ਵਿੱਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਕਸਬਾ ਹਰੀਕੇ ਪੱਤ ਇਲਾਕੇ ਵਿੱਚ ਭਰਵਾਂ ਸਮਰਥਨ ਮਿਲਿਆ ਕਸਬਾ ਹਰੀਕੇ ਪੱਤਣ ਵਿਖੇ ਸਵੇਰ ਤੋਂ ਹੀ ਦੁਕਾਨਾਂ ਬੰਦ ਸਨ ਸਾਰਾ ਦਿਨ ਬਜ਼ਾਰਾਂ ਵਿਚ ਬੇਰੋਣੇਕੀ ਛਾਈ ਰਹੀ। ਹਰੀਕੇ ਪੱਤਣ ਦੇ ਨਾਲ ਲੱਗਦੇ ਛੋਟੇ ਪਿੰਡਾਂ ਅਤੇ ਅੱਡਿਆਂ ਤੇ ਵੀ ਬੰਦ ਨੂੰ ਪੂਰਨ ਰੂਪ ਵਿਚ ਸਮਰਥਨ ਮਿਲਿਆ।

ਅਜੀਤ ਡੈਸਕ 16-10-2026
ਹਰੀਕੇ ਪੱਤਣ, 15 ਅਕਤੂਬਰ (ਸੰਜੀਵ ਕੁੰਦਰਾ)–ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਮਾਲਕ ਵਲੋਂ ਮਾਨਸਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਵਿਰੋਧ ਵਿੱਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਕਸਬਾ ਹਰੀਕੇ ਪੱਤ ਇਲਾਕੇ ਵਿੱਚ ਭਰਵਾਂ ਸਮਰਥਨ ਮਿਲਿਆ ਕਸਬਾ ਹਰੀਕੇ ਪੱਤਣ ਵਿਖੇ ਸਵੇਰ ਤੋਂ ਹੀ ਦੁਕਾਨਾਂ ਬੰਦ ਸਨ ਸਾਰਾ ਦਿਨ ਬਜ਼ਾਰਾਂ ਵਿਚ ਬੇਰੋਣੇਕੀ ਛਾਈ ਰਹੀ। ਹਰੀਕੇ ਪੱਤਣ ਦੇ ਨਾਲ ਲੱਗਦੇ ਛੋਟੇ ਪਿੰਡਾਂ ਅਤੇ ਅੱਡਿਆਂ ਤੇ ਵੀ ਬੰਦ ਨੂੰ ਪੂਰਨ ਰੂਪ ਵਿਚ ਸਮਰਥਨ ਮਿਲਿਆ। ਇਸ ਤੋਂ ਇਲਾਵਾ ਰਾਸ਼ਟਰੀ ਮਾਰਗ 54 ਜਿੱਥੇ ਦਿਨ ਰਾਤ ਵਾਹਨਾਂ ਦੀ ਚਹਿਲ ਪਹਿਲ ਦਿਖਾਈ ਦਿੰਦੀ ਹੈ ਉਹ ਵੀ ਸੁੰਨਸਾਨ ਰਿਹਾ। ਸਵੇਰੇ ਤੜਕੇ ਇਕਾ ਦੁੱਕਾ ਸਰਕਾਰੀ ਬੱਸਾਂ ਦਿਖਾਈ ਦਿੱਤੀਆਂ ਜਦ ਕਿ ਬਾਅਦ ਵਿਚ ਸਾਰਾ ਦਿਨ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ਵੀ ਠੱਪ ਰਹੀ । ਅੱਜ ਬੰਦ ਕਾਰਨ ਲੋਕ ਬਹੁਤ ਘੱਟ ਘਰਾਂ ਵਿਚੋਂ ਨਿਕਲੇ ਜਿਸ ਕਾਰਨ ਸੜਕਾਂ ਸੁੰਨਸਾਨ ਦਿਖਾਈ ਦਿੱਤੀਆਂ ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਚੋਹਲਾ ਸਾਹਿਬ ਰਿਹਾ ਮੁਕੰਮਲ ਬੰਦ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਿਆਸੀ ਸ਼ਹਿ ਤੇ ਪੁਲਿਸ ਦੀ ਨਲਾਇਕੀ ਦਾ ਨਤੀਜਾ - ਸਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।