09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜ਼ਿਲ੍ਹਾ ਅਦਾਲਤ ਵਲੋਂ ਧਾਰਮਿਕ ਅਤੇ ਚੈਰੀਟੇਬਲ ਪ੍ਰਾਪਰਟੀ ਨਾਲ ਧੋਖਾਧੜੀ ਦੇ ਮਾਮਲੇ ’ਚ ਨਾਮਜ਼ਦ ਬਿਕਰਮ ਸਿੰਘ ਬੰਟੀ ਦੀ ਜ਼ਮਾਨਤ ਰੱਦ

ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਸ਼ਹਿਰ ਵਿਚ ਸਥਿਤ ਧਾਰਮਿਕ ਅਤੇ ਚੈਰੀਟੇਬਲ ਪ੍ਰਾਪਰਟੀ ਨਾਲ ਧੋਖਾਧੜੀ ਕਰਨ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਕੀਤੇ ਗਏ ਮਾਮਲੇ ’ਚ ਨਾਮਜ਼ਦ ਕੀਤੇ ਗਏ ਵਿਅਕਤੀ ਬਿਕਰਮ ਸਿੰਘ ਬੰਟੀ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ’ਚ ਲਗਾਈ ਗਈ ਜਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਜਦਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਨਾਮਜ਼ਦ ਬਚਿੱਤਰ ਸਿੰਘ ਅਤੇ ਦੀਦਾਰ ਸਿੰਘ ਦੀਆਂ ਜ਼ਮਾਨਤਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਹਨ।

ਅਜੀਤ ਡੈਸਕ 09-10-2026
ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਸ਼ਹਿਰ ਵਿਚ ਸਥਿਤ ਧਾਰਮਿਕ ਅਤੇ ਚੈਰੀਟੇਬਲ ਪ੍ਰਾਪਰਟੀ ਨਾਲ ਧੋਖਾਧੜੀ ਕਰਨ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਕੀਤੇ ਗਏ ਮਾਮਲੇ ’ਚ ਨਾਮਜ਼ਦ ਕੀਤੇ ਗਏ ਵਿਅਕਤੀ ਬਿਕਰਮ ਸਿੰਘ ਬੰਟੀ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ’ਚ ਲਗਾਈ ਗਈ ਜਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਜਦਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਨਾਮਜ਼ਦ ਬਚਿੱਤਰ ਸਿੰਘ ਅਤੇ ਦੀਦਾਰ ਸਿੰਘ ਦੀਆਂ ਜ਼ਮਾਨਤਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਕੇਸ ਦੇ ਸ਼ਿਕਾਇਤ ਕਰਤਾ ਅਵਤਾਰ ਸਿੰਘ ਦਿਓਲ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਵਿਚ ਬੁੰਗਾ ਭੰਗਾਲਾ ਦੀ 182 ਕਨਾਲ 8 ਮਰਲੇ ਜ਼ਮੀਨ ਹੈ ਅਤੇ ਇਸ ਜ਼ਮੀਨ ਨੂੰ 1962 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਧਾਰਮਿਕ ਅਤੇ ਚੈਰੀਟੇਬਲ ਪ੍ਰਾਪਰਟੀ ਘੋਸ਼ਿਤ ਕੀਤਾ ਸੀ ਅਤੇ ਮਹੰਤ ਗਿਆਨ ਸਿੰਘ ਨੂੰ ਇਸ ਜ਼ਮੀਨ ਦਾ ਮੈਨੇਜ਼ਰ ਨਿਯੁਕਤ ਕਰਕੇ ਉਕਤ ਪ੍ਰਾਪਰਟੀ ਦੀ ਦੇਖ-ਰੇਖ ਕਰਨ ਦਾ ਅਧਿਕਾਰ ਦਿੱਤਾ। ਮਹੰਤ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ ਮਹੰਤ ਬਣਿਆ। ਬਲਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਲੜਕਾ ਵਰਨਪਾਲ ਸਿੰਘ ਮਹੰਤ ਬਣ ਗਿਆ ਅਤੇ 20 ਜੁਲਾਈ 2021 ਨੂੰ ਮਹੰਤ ਨੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਜਾਅਲੀ ਮੁਖਤਾਰੇਆਮ ਬਣਾ ਲਿਆ, ਜੋ 1962 ਦੇ ਹੁਕਮ ਦੇ ਵਿਰੁੱਧ ਸੀ। ਇਸ ਮਾਮਲੇ ਦੀ ਸ਼ਿਕਾਇਤ ਅਵਤਾਰ ਸਿੰਘ ਦਿਓਲ ਅਤੇ ਰਘੁਬੀਰ ਸਿੰਘ ਭੰਗਾਲਾ ਵਲੋਂ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ। ਡਿਪਟੀ ਕਮਿਸ਼ਨਰ ਦੀ ਰਿਪੋਰਟ ਨੂੰ ਬਿਕਰਮ ਸਿੰਘ ਨੇ ਹਾਈਕੋਰਟ ਵਿਚ ਚੁਣੌਤੀ ਦਿੱਤੀ ਅਤੇ ਹਾਈਕੋਰਟ ਨੇ ਇਸ ਰਿਪੋਰਟ ਨੂੰ ਸਟੇਅ ਕਰਕੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਕਮੇਟੀ ਬਣ ਕੇ ਕਿਸੇ ਉੱਚ ਅਧਿਕਾਰੀ ਤੋਂ ਦੁਬਾਰਾ ਜਾਂਚ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਏ.ਡੀ.ਜੀ.ਪੀ. ਏ.ਐੱਨ.ਟੀ.ਐੱਫ ਨਿਲੰਬ ਕਿਸ਼ੋਰ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਿਟੀ ਥਾਣਾ ਤਰਨ ਤਾਰਨ 29 ਮਈ 2026 ਨੂੰ ਵੱਖ-ਵੱਖ ਧਰਾਵਾਂ ਤਹਿਤ ਦੀਦਾਰ ਸਿੰਘ, ਬਚਿੱਤਰ ਸਿੰਘ, ਵਰਨਪਾਲ ਸਿੰਘ, ਬਲਜੀਤ ਸਿੰਘ ਗਿੱਲ, ਬਿਕਰਮ ਸਿੰਘ ਬੰਟੀ ਅਤੇ ਭੁਪਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਹੁਣ ਬਿਕਰਮ ਸਿੰਘ ਬੰਟੀ ਵਲੋਂ ਜ਼ਿਲ੍ਹਾ ਅਦਾਲਤ ਵਿਚ ਜਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿਸ ਨੂੰ ਅਡੀਸ਼ਨਲ ਸੈਸ਼ਨ ਜੱਜ ਆਰ.ਐਸ. ਬਾਜਵਾ ਵਲੋਂ ਮੁਦੱਈ ਅਤੇ ਵਿਰੋਧੀ ਧਿਰ ਦੀਆਂ ਦਲੀਆਂ ਨੂੰ ਸੁਣਨ ਤੋਂ ਬਾਅਦ ਰੱਦ ਕਰ ਦਿੱਤਾ।
ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ ’ਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਕਾਬੂ - ਐੱਸ.ਐੱਸ.ਪੀ. ਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।