08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਅਕਤੀ ਨਾਲ ਆਨਲਾਈਨ ਲੱਖਾਂ ਰੁਪਏ ਦੀ ਹੋਈ ਠੱਗੀ

ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)—ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਸਤਨਾਮ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਘਰਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਬੈਂਕ ਖਾਤੇ ਸੇਵਿੰਗ ਅਤੇ ਕਰੰਟ ਖਾਤਾ ਦੋਵੇਂ ਬੈਂਕ ਖਾਤੇ ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ ਦੁਬਲੀ ਜ਼ਿਲ੍ਹਾ ਤਰਨ ਤਾਰਨ ਵਿਚ ਹਨ।

ਅਜੀਤ ਡੈਸਕ 08-10-2026
ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)—ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਸਤਨਾਮ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਘਰਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਬੈਂਕ ਖਾਤੇ ਸੇਵਿੰਗ ਅਤੇ ਕਰੰਟ ਖਾਤਾ ਦੋਵੇਂ ਬੈਂਕ ਖਾਤੇ ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ ਦੁਬਲੀ ਜ਼ਿਲ੍ਹਾ ਤਰਨ ਤਾਰਨ ਵਿਚ ਹਨ। ਇਨ੍ਹਾਂ ਬੈਂਕ ਖਾਤਿਆਂ ਦੀ ਗੂਗਲ ਪੇਅ ਮੇਰੇ ਮੋਬਾਈਲ ਫੋਨ ’ਤੇ ਚੱਲਦੀ ਹੈ। ਉਹ ਅਕਸਰ ਹੀ ਗੂਗਲ ਪੇਅ ਰਾਹੀਂ ਟਰਾਂਜੈਕਸ਼ਨਾਂ ਕਰਦਾ ਸੀ, ਉਸ ਦੇ ਗੂਗਲ ਪੇਅ ਵਿਚ ਪੈਸਿਆਂ ਦੀ ਟਰਾਂਜੈਕਸ਼ਨਾਂ ਹੋਣੀ ਬੰਦ ਹੋ ਗਈ। 30 ਸਤੰਬਰ ਨੂੰ ਉਸਦੇ ਸੇਵਿੰਗ ਖਾਤੇ ਵਿਚੋਂ ਯੂ.ਪੀ.ਆਈ. ਰਾਹੀਂ ਪੈਸੇ ਨਿਕਲਣੇ ਸ਼ੁਰੂ ਹੋ ਗਏ ਅਤੇ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 2 ਲੱਖ 72 ਹਜ਼ਾਰ 996 ਰੁਪਏ ਨਿਕਲ ਗਏ। ਫਿਰ 1 ਅਕਤੂਬਰ ਨੂੰ ਮੇਰੇ ਕਰੰਟ ਬੈਂਕ ਖਾਤੇ ਵਿਚੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਯੂ.ਪੀ.ਆਈ. ਰਾਹੀਂ 3 ਲੱਖ 8 ਹਜ਼ਾਰ 420 ਰੁਪਏ ਨਿਕਲ ਗਏ। ਇਸ ਤਰ੍ਹਾਂ ਕਿਸੇ ਅਣਪਛਾਤੇ ਵਿਅਕਤੀ ਨੇ ਆਨਲਾਈਨ 5 ਲੱਖ 81 ਹਜ਼ਾਰ 116 ਰੁਪਏ ਦਾ ਉਸ ਨਾਲ ਬੈਂਕ ਫਰਾਡ ਕੀਤਾ ਹੈ। ਸਾਈਬਰ ਕ੍ਰਾਈਮ ਤਰਨ ਤਾਰਨ ਦੇ ਏ.ਐੱਸ.ਆਈ. ਮਨਜੀਤ ਸਿੰਘ ਨੇ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਡੀ.ਐੱਮ.ਯੂ. ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਵਿਅਕਤੀ ਦੀ ਮੌਤ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਬੋਤੀਆਂ ਵਾਲਾ ਵਿਖੇ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।