07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਜੀਠੇ ਹਲਕੇ ਦਾ ਅਵਾਮ ਆਮ ਆਦਮੀ ਪਾਰਟੀ ਦੇ ਨਾਲ -ਰਾਜ ਕੁਮਾਰ ਲੁੱਧੜ

ਚਵਿੰਡਾ ਦੇਵੀ, 6 ਅਕਤੂਬਰ (ਸੱਤਪਾਲ ਢੱਡੇ)-ਲੋਕਤੰਤਰ ਵਿਚ ਅੰਤਿਮ ਫੈਸਲਾ ਵੋਟਰਾਂ ਦਾ ਹੁੰਦਾ ਹੈ ਜਿਸ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਲਈ ਵਿਕਾਸ ਤੇ ਲੋਕ ਭਲਾਈ ਦੇ ਕੰਮ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਅਮਲੀ ਰੂਪ ਦੇਣਾ ਜਰੂਰੀ ਹੈ। ਜਿਨਾਂ ਉੱਪਰ ਪਿਛਲੇ ਲੰਬੇ ਸਮੇਂ ਤੋਂ ਹਲਕਾ ਇੰਚਾਰਜ ਸ੍ਰ.

ਅਜੀਤ ਡੈਸਕ 07-10-2026
ਚਵਿੰਡਾ ਦੇਵੀ, 6 ਅਕਤੂਬਰ (ਸੱਤਪਾਲ ਢੱਡੇ)-ਲੋਕਤੰਤਰ ਵਿਚ ਅੰਤਿਮ ਫੈਸਲਾ ਵੋਟਰਾਂ ਦਾ ਹੁੰਦਾ ਹੈ ਜਿਸ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਲਈ ਵਿਕਾਸ ਤੇ ਲੋਕ ਭਲਾਈ ਦੇ ਕੰਮ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਅਮਲੀ ਰੂਪ ਦੇਣਾ ਜਰੂਰੀ ਹੈ। ਜਿਨਾਂ ਉੱਪਰ ਪਿਛਲੇ ਲੰਬੇ ਸਮੇਂ ਤੋਂ ਹਲਕਾ ਇੰਚਾਰਜ ਸ੍ਰ. ਤਲਬੀਰ ਸਿੰਘ ਗਿੱਲ ਇਨ-ਬਿਨ ਉਤਰਦੇ ਨਜ਼ਰ ਆ ਰਹੇ ਹਨ ਅਤੇ ਮਜੀਠੇ ਹਲਕੇ ਦਾ ਅਵਾਮ ਤਲਬੀਰ ਗਿੱਲ ਨਾਲ ਪੂਰੀ ਤਰ੍ਹਾਂ ਖੜਾ ਹੈ। ਉਪਰੋਕਤ ਵਿਚਾਰ ਆਮ ਆਦਮੀ ਪਾਰਟੀ ਵਿਚ ਐਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹਲਕੇ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਨੂੰ ਹੋਰ ਉਭਾਰਨ ਲਈ ਵਲੰਟੀਅਰਾਂ ਨੂੰ ਇੱਕਜੁੱਟ ਹੋ ਕੇ ਤਨਦੇਹੀ ਨਾਲ ਹੋਰ ਜਿਆਦਾ ਮਿਹਨਤ ਕਰਨੀ ਚਾਹੀਦੀ ਹੈ । ਸਰਪੰਚ ਰਾਜ ਕੁਮਾਰ ਲੁੱਧੜ ਨੇ ਕਿਹਾ ਕਿ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਨਾਲ ਡਾ. ਰਾਕੇਸ਼ ਕੁਮਾਰ ਸ਼ਰਮਾ, ਮੈਂਬਰ ਹਰਜੀਤ ਸਿੰਘ ਗਿੱਲ, ਕੰਵਲਜੀਤ ਸਿੰਘ ਕੰਵਲ, ਗੁਰਪ੍ਰੀਤ ਗੋਲਾ, ਅੰਗਰੇਜ਼ ਪਾਲ ਭਗਤ, ਕੰਵਲਜੀਤ ਸਿੰਘ ਭੱਟੀ ਆਦਿ ਹਾਜ਼ਰ ਸਨ। 06 ਏਐਸਆਰ49 ਪ੍ਰਧਾਨ ਰਾਜ ਕੁਮਾਰ ਲੁੱਧੜ
ਪਿਛਲੀ ਖ਼ਬਰ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਨੂੰ ਸਦਮਾ – ਨੌਜਵਾਨ ਪੁੱਤਰ ਦੀ ਮੌਤ ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚ ਜਿੱਤੇ 52 ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।