ਦਾਣਾ ਮੰਡੀ ਤਰਨ ਤਾਰਨ ਵਿਚੋਂ ਕਿਸਾਨ ਦਾ ਬੁਲਟ ਮੋਟਰਸਾਈਕਲ ਚੋਰੀ
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਦੀ ਦਾਣਾ ਮੰਡੀ ਵਿਚੋਂ ਇਕ ਕਿਸਾਨ ਦਾ ਬੁਲੇਟ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸੁਰਜਨ ਸਿੰਘ ਵਾਸੀ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਨੇ ਥਾਣਾ ਸਿਟੀ ਤਰਨ ਤਾਰਨ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਿਤੀ 2 ਅਕਤੂਬਰ ਨੂੰ ਸਮਾਂ ਤਕਰੀਬਨ 11 ਵਜੇ ਰਾਤ ਦਾਣਾ ਮੰਡੀ ਤਰਨ ਤਾਰਨ ਵਿਖੇ ਝੋਨਾ ਲੈ ਕੇ ਆਇਆ ਸੀ ਅਤੇ ਦਾਣਾ ਮੰਡੀ ਦੀ ਇਕ ਦੁਕਾਨ ਦੇ ਬਾਹਰ ਬੁਲੇਟ ਮੋਟਰਸਾਈਕਲ ਨੂੰ ਲਾਕ ਕਰਕੇ ਖੜ੍ਹਾ ਕੀਤਾ।
ਅਜੀਤ ਡੈਸਕ
06-10-2026