30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਤਿੰਦਰ ਵਧਵਾ ਨੇ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ

ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)—ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਈਆਂ ਜਾ ਰਹੀਆਂ ਹਨ, ਉਸ ਵਿਚ ਤਰਨ ਤਾਰਨ ਦੇ ਕੈਮਿਸਟ ਦਾ ਕਾਰੋਬਾਰ ਕਰਦੇ ਜਤਿੰਦਰ ਵਧਵਾ ਨੇ ਹਿੱਸਾ ਲਿਆ। ਉਨ੍ਹਾਂ ਨੇ ਡਿਸਕਸ ਥ੍ਰੋ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਾਟਪੁੱਟ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।

ਅਜੀਤ ਡੈਸਕ 30-09-2026
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)—ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਈਆਂ ਜਾ ਰਹੀਆਂ ਹਨ, ਉਸ ਵਿਚ ਤਰਨ ਤਾਰਨ ਦੇ ਕੈਮਿਸਟ ਦਾ ਕਾਰੋਬਾਰ ਕਰਦੇ ਜਤਿੰਦਰ ਵਧਵਾ ਨੇ ਹਿੱਸਾ ਲਿਆ। ਉਨ੍ਹਾਂ ਨੇ ਡਿਸਕਸ ਥ੍ਰੋ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਾਟਪੁੱਟ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਸਤਵੰਤ ਕੌਰ ਨੇ ਜੇਤੂ ਰਹੇ ਜਤਿੰਦਰ ਵਧਵਾ ਨੂੰ ਮੈਡਲ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਪ੍ਰੇਮ ਸਿੰਘ, ਕਸ਼ਮੀਰ ਸਿੰਘ ਖਆਲਾ, ਪ੍ਰਭਜੋਤ ਸਿੰਘ ਪਹੂਵਿੰਡ, ਕੋਚ ਸਰੂਪ ਸਿੰਘ ਢੋਟੀਆਂ, ਡੀ.ਐੱਸ.ਪੀ ਤਰਸੇਮ ਮਸੀਹ, ਰਣਕੀਰਤ ਸਿੰਘ ਆਦਿ ਨੇ ਜਤਿੰਦਰ ਵਧਵਾ ਨੂੰ ਵਧਾਈ ਦਿੱਤੀ। ਇਸ ਮੌਕੇ ਜਤਿੰਦਰ ਵਧਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਧਿਆਨ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਕਾਂਗਰਸ ਸਰਕਾਰ ਆਉਣ ’ਤੇ ਪਾਵਰ ਲਿਫਟਿੰਗ ਅਕੈਡਮੀ ਲਿਆਂਦੀ ਜਾਵੇਗੀ - ਕੋਚ ਮਿੰਟੂ ਅਗਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ - ਪੀ. ਐਸ. ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।