ਏਸ਼ੀਆ ਰੋਇੰਗ ਕੱਪ ’ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਲਜੋਤ ਕੌਰ ਦਾ ਪਿੰਡ ਪਰਤਣ ’ਤੇ ਸ਼ਾਨਦਾਰ ਸਵਾਗਤ
ਸਰਹਾਲੀ ਕਲਾਂ, 26 ਸਤੰਬਰ (ਅਜੇ ਸਿੰਘ ਹੁੰਦਲ)– ਪਿਛਲੇ ਸਮੇਂ ਦੌਰਾਨ ਏਸ਼ੀਆ ਰੋਇੰਗ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਖਿਡਾਰਨ ਦਿਲਜੋਤ ਕੌਰ ਦੇ ਪਿੰਡ ਸਰਹਾਲੀ ਕਲਾਂ ਵਾਪਸ ਆਉਣ ‘ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਖੇਡ ਪ੍ਰੇਮੀਆਂ ਵਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਮੁਬਾਰਕਬਾਦ ਦਿੱਤੀ ਗਈ। ਇਸ ਖ਼ੁਸ਼ੀ ਦੇ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਚੰਬਾ, ਜ਼ੋਨ ਪ੍ਰਧਾਨ ਬਿੰਦਰ ਸਿੰਘ ਨਗੋਵਾਲੀਆ, ਕਿਸਾਨ ਆਗੂ ਸੁਖਜਿੰਦਰ ਸਿੰਘ ਰੂੜੀਵਾਲਾ, ਗਊਸ਼ਾਲਾ ਦੇ ਮੁਖੀ ਬਾਬਾ ਜਰਨੈਲ ਸਿੰਘ ਅਰਜੁਨ ਸਿੰਘ, ਹਾਕੀ ਕੋਚ ਗੁਰਲਾਲ ਸਿੰਘ ਨਗੋਵਾਲੀਆ, ਮਾਸਟਰ ਹਰਪਾਲ ਸਿੰਘ, ਬਿੱਲਾ ਨਗੋਵਾਲੀਆ, ਨਛੱਤਰ ਸਿੰਘ ਨਾਗੋਵਾਲੀਆ, ਗੁਰਵੇਲ ਸਿੰਘ ਬਉਡਾ, ਵਿਰਸਾ ਸਿੰਘ ਭੋਰਾ ਅਤੇ ਹਰਜਿੰਦਰ ਸਿੰਘ ਭੋਰਾ ਤੇ ਹੋਰ ਇਲਾਕਾ ਨਿਵਾਸੀਆਂ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਦਿਲਜੋਤ ਕੌਰ ਤੇ ਉ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਸਰਹਾਲੀ ਕਲਾਂ, 26 ਸਤੰਬਰ (ਅਜੇ ਸਿੰਘ ਹੁੰਦਲ)– ਪਿਛਲੇ ਸਮੇਂ ਦੌਰਾਨ ਏਸ਼ੀਆ ਰੋਇੰਗ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਖਿਡਾਰਨ ਦਿਲਜੋਤ ਕੌਰ ਦੇ ਪਿੰਡ ਸਰਹਾਲੀ ਕਲਾਂ ਵਾਪਸ ਆਉਣ ‘ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਖੇਡ ਪ੍ਰੇਮੀਆਂ ਵਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਮੁਬਾਰਕਬਾਦ ਦਿੱਤੀ ਗਈ। ਇਸ ਖ਼ੁਸ਼ੀ ਦੇ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਚੰਬਾ, ਜ਼ੋਨ ਪ੍ਰਧਾਨ ਬਿੰਦਰ ਸਿੰਘ ਨਗੋਵਾਲੀਆ, ਕਿਸਾਨ ਆਗੂ ਸੁਖਜਿੰਦਰ ਸਿੰਘ ਰੂੜੀਵਾਲਾ, ਗਊਸ਼ਾਲਾ ਦੇ ਮੁਖੀ ਬਾਬਾ ਜਰਨੈਲ ਸਿੰਘ ਅਰਜੁਨ ਸਿੰਘ, ਹਾਕੀ ਕੋਚ ਗੁਰਲਾਲ ਸਿੰਘ ਨਗੋਵਾਲੀਆ, ਮਾਸਟਰ ਹਰਪਾਲ ਸਿੰਘ, ਬਿੱਲਾ ਨਗੋਵਾਲੀਆ, ਨਛੱਤਰ ਸਿੰਘ ਨਾਗੋਵਾਲੀਆ, ਗੁਰਵੇਲ ਸਿੰਘ ਬਉਡਾ, ਵਿਰਸਾ ਸਿੰਘ ਭੋਰਾ ਅਤੇ ਹਰਜਿੰਦਰ ਸਿੰਘ ਭੋਰਾ ਤੇ ਹੋਰ ਇਲਾਕਾ ਨਿਵਾਸੀਆਂ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਦਿਲਜੋਤ ਕੌਰ ਤੇ ਉ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਆਗੂਆਂ ਨੇ ਦਿਲਜੋਤ ਕੌਰ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਦਿਲਜੋਤ ਕੌਰ ਦੇ ਪਿਤਾ ਗੁਰਜੀਤ ਸਿੰਘ, ਮਾਤਾ ਪਲਵਿੰਦਰ ਕੌਰ ਤੇ ਭਰਾ ਦਿਲਰਾਜ ਸਿੰਘ ਨੇ ਆਈਆਂ ਸਾਰੀਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ।