ਸ਼ੇਰੋਂ ਖੰਡ ਮਿੱਲ ਮੋਰਚਾ 129ਵੇਂ ਦਿਨ ਵੀ ਜਾਰੀ
ਨੌਸ਼ਹਿਰਾ ਪੰਨੂੰਆ, 26 ਸਤੰਬਰ (ਦੀਪਕ ਮੈਣੀ)–ਪੰਜਾਬ ਸਰਕਾਰ ਵਲੋਂ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੇ ਮੁੱਦੇ ਨੂੰ ਲੈ ਕੇ ਸਯੁੰਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਪੱਕੇ ਮੋਰਚੇ ਦੇ 129 ਵੇਂ ਦਿਨ ਸ਼ਨੀਵਾਰ ਨੂੰ ਕਿਸਾਨ ਆਗੂਆਂ ਗੁਰਚਰਨ ਸਿੰਘ ਸਭਰਾ, ਦਲਜੀਤ ਸਿੰਘ ਦਿਆਲਪੁਰਾ, ਮਹਾਂਵੀਰ ਸਿੰਘ ਗਿੱਲ, ਸੁਖਬਾਜ ਸਿੰਘ ਸਿੱਧੂ, ਬਾਬਾ ਮਹਿੰਦਰ ਸਿੰਘ ਵੈਈਪੂਈਂ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇ ਕਿਹਾ ਕਿ ਮਾਨ ਸਰਕਾਰ ਜਖੀਰੇਬਾਜਾਂ ਨੂੰ ਨੱਥ ਪਾ ਕੇ ਅਗਲੇ ਸੀਜ਼ਨ ਲਈ ਕਣਕ ਅਤੇ ਸਬਜ਼ੀਆਂ ਦੀ ਬਿਜਾਈ ਲਈ ਸਾਰੀਆਂ ਖਾਦਾਂ ਦਾ ਢੁੱਕਵਾਂ ਪ੍ਰਬੰਧ ਯਕੀਨੀ ਬਣਾਵੇ । ਆਗੂਆਂ ਨੇ ਕਿਹਾ ਕਿ ਕੁੱਝ ਖਾਦ ਡੀਲਰ ਕਿਸਾਨਾਂ ਦੀ ਮਜ਼ਬੂਰੀ ਦਾ ਨਜਾਇਜ਼ ਫ਼ਾਇਦਾ ਚੁੱਕ ਕੇ ਲੋੜ ਵਾਲੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਸਮੇਤ ਕੁੱਝ ਪ੍ਰੋਡਕਟ ਧੱਕੇ ਨਾਲ ਦੇ ਰਹੇ ਹਨ।
ਨੌਸ਼ਹਿਰਾ ਪੰਨੂੰਆ, 26 ਸਤੰਬਰ (ਦੀਪਕ ਮੈਣੀ)–ਪੰਜਾਬ ਸਰਕਾਰ ਵਲੋਂ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੇ ਮੁੱਦੇ ਨੂੰ ਲੈ ਕੇ ਸਯੁੰਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਪੱਕੇ ਮੋਰਚੇ ਦੇ 129 ਵੇਂ ਦਿਨ ਸ਼ਨੀਵਾਰ ਨੂੰ ਕਿਸਾਨ ਆਗੂਆਂ ਗੁਰਚਰਨ ਸਿੰਘ ਸਭਰਾ, ਦਲਜੀਤ ਸਿੰਘ ਦਿਆਲਪੁਰਾ, ਮਹਾਂਵੀਰ ਸਿੰਘ ਗਿੱਲ, ਸੁਖਬਾਜ ਸਿੰਘ ਸਿੱਧੂ, ਬਾਬਾ ਮਹਿੰਦਰ ਸਿੰਘ ਵੈਈਪੂਈਂ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇ ਕਿਹਾ ਕਿ ਮਾਨ ਸਰਕਾਰ ਜਖੀਰੇਬਾਜਾਂ ਨੂੰ ਨੱਥ ਪਾ ਕੇ ਅਗਲੇ ਸੀਜ਼ਨ ਲਈ ਕਣਕ ਅਤੇ ਸਬਜ਼ੀਆਂ ਦੀ ਬਿਜਾਈ ਲਈ ਸਾਰੀਆਂ ਖਾਦਾਂ ਦਾ ਢੁੱਕਵਾਂ ਪ੍ਰਬੰਧ ਯਕੀਨੀ ਬਣਾਵੇ । ਆਗੂਆਂ ਨੇ ਕਿਹਾ ਕਿ ਕੁੱਝ ਖਾਦ ਡੀਲਰ ਕਿਸਾਨਾਂ ਦੀ ਮਜ਼ਬੂਰੀ ਦਾ ਨਜਾਇਜ਼ ਫ਼ਾਇਦਾ ਚੁੱਕ ਕੇ ਲੋੜ ਵਾਲੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਸਮੇਤ ਕੁੱਝ ਪ੍ਰੋਡਕਟ ਧੱਕੇ ਨਾਲ ਦੇ ਰਹੇ ਹਨ। ਜਿਸ ਨਾਲ ਕਿਸਾਨਾਂ ਦੀ ਦਿਨ ਦੀਵੀਂ ਆਰਥਕ ਲੁੱਟ ਹੋ ਰਹੀ ਹੈ । ਆਗੂਆਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਖੇਤੀ ਮੰਤਰੀ ਕਿਸਾਨਾਂ ਦੀ ਚਿੱਟੇ ਦਿਨ ਹੋ ਰਹੀ ਲੁੱਟ ਦੇ ਇਸ ਮਾੜੇ ਵਰਤਾਰੇ ਤੋਂ ਅਣਜਾਣ ਬਣ ਕੇ ਕੋਈ ਕਾਰਵਾਈ ਨਹੀਂ ਕਰ ਰਹੇ । ਕਿਸਾਨ ਆਗੂਆਂ ਨੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਲੁੱਟ ਅਤੇ ਖਜ਼ਲਖਰਾਬੀ ਰੋਕਣ ਲਈ ਝੋਨੇ ਦੀ ਤੁਰੰਤ ਸਰਕਾਰੀ ਖਰੀਦ ਸ਼ੁਰੂ ਕਰਕੇ ਮੰਡੀਆਂ ਵਿਚ ਲੋੜੀਂਦਾ ਬਾਰਦਾਨਾਂ ਭੇਜਣ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ’ਤੇ ਮਨਜੀਤ ਸਿੰਘ ਬੱਗੂ, ਦਵਿੰਦਰ ਸਿੰਘ ਸ਼ੇਰੋਂ, ਬਲਕਾਰ ਸਿੰਘ ਕੋਟ ਮੁਹੰਮਦ ਖਾਂ, ਅਮਰੀਕ ਸਿੰਘ ਰਾਜੂ ਭਰੋਵਾਲ, ਗੁਰਦਿਆਲ ਸਿੰਘ ਵਰਨਾਲਾ ਆਦਿ ਆਗੂ ਹਾਜ਼ਰ ਹੋਏ।