ਪੰਜਾਬ ਐਥਲੈਟਿਕਸ ਵਿਚ ਚਾਂਦੀ ਤਗਮਾ ਜਿੱਤਣ ਵਾਲੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ
ਝਬਾਲ, 22 ਸਤੰਬਰ (ਸੁਖਦੇਵ ਸਿੰਘ)-ਸੰਤ ਬਾਬਾ ਖੜਕ ਸਿੰਘ ਤੇ ਬਾਬਾ ਦਰਸ਼ਨ ਸਿੰਘ ਦੁਆਰਾ ਸਥਾਪਿਤ ਅਤੇ ਮੌਜੂਦਾ ਸਰਪ੍ਰਸਤ ਬਾਬਾ ਸੰਤੋਖ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੇ ਵਿਦਿਆਰਥੀ ਗੁਰਸ਼ਨਦੀਪ ਸਿੰਘ ਨੇ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਹੋਈ ਪੰਜਾਬ ਐਥਲੈਟਿਕਜ ਚੈਪੀਅਨਸ਼ਿਪ (ਅੰਡਰ -23) 2026 ਵਿਚ ਲੜਕਿਆ ਦੇ ਡਿਕੈਥਲਨ ਈਵੇਂਟ ਵਿਚ ਭਾਗ ਪਾਹਿਲਾ ਅਤੇ 5000 ਅੰਕ ਪ੍ਰਾਪਤ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਗੁਰਸ਼ਨਦੀਪ ਸਿੰਘ ਦੇ ਕਾਲਜ ਪਹੁੰਚਣ ’ਤੇ ਉਸ ਦਾ ਸਵਾਗਤ ਕੀਤਾ ਕਰਦਿਆ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
23-09-2026