24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਕਾਜੀਕੋਟ ਵਿਖੇ ਸਿਹਤ ਜਾਗਰੂਕਤਾ ਕੈਂਪ

ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਆਈ. ਡੀ.

ਅਜੀਤ ਡੈਸਕ 23-09-2026
ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਆਈ.ਡੀ.ਯੂ.ਟੀ.ਆਈ. ਵਲੋਂ ਪਿੰਡ ਕਾਜੀਕੋਟ ਵਿਖੇ ਹੈਲਥ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ. ਕਿਰਨਬੀਰ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਤਕਰੀਬਨ 50 ਦੇ ਕਰੀਬ ਲੋਕਾਂ ਨੇ ਮੁਫਤ ਦਵਾਈ ਅਤੇ ਸਲਾਹ ਦਾ ਫਾਇਦਾ ਲਿਆ। ਕੈਂਪ ਦੌਰਾਨ ਨੌਜਵਾਨਾਂ ਨੂੰ ਐੱਚ.ਆਈ.ਵੀ, ਐੱਸ.ਟੀ.ਆਈ. ਤੋਂ ਬਚਣ ਅਤੇ ਨਸ਼ੇ ਛੱਡ ਕੇ ਦਵਾਈ ਖਾਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰਾਜੈਕਟ ਮੈਨੇਜਰ ਦਿਵਿਆ ਕਾਲੀਆ ਨੇ ਨੌਜਵਾਨਾਂ ਨੂੰ ਓ.ਐੱਸ.ਟੀ. ਸ਼ੁਰੂ ਕਰਕੇ ਐੱਚ.ਆਈ.ਵੀ, ਐੱਸ.ਟੀ.ਆਈ., ਕਾਲਾ ਪੀਲੀਆ ਤੋਂ ਬਚਣ ਦੀ ਸਲਾਹ ਦਿੱਤੀ। ਕੌਸਲਰ ਸੁਖਦੇਵ ਸਿੰਘ ਨੇ ਨੌਜਵਾਨਾਂ ਨੂੰ ਸਿਹਤ ਸੰਬੰਧੀ ਜਾਗਰਕੂਤਾ (ਬਰੇਕਫ੍ਰੀ ਐੱਪ) ਦਾ ਕਿਊ ਆਰ ਕੌਡ ਵੀ ਸਕੈਨ ਕਰਵਾਇਆ ਅਤੇ ਉਨ੍ਹਾਂ ਨੂੰ ਇਸਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਗਿਾ। ਕੈਂਪ ਵਿਚ ਮੌਜੂਦ ਸਟਾਫ ਏ.ਐੱਨ.ਐੱਮ. ਰਵਿੰਦਰ ਕੌਰ, ਚਮਕੌਰ ਸਿਾਂਘ, ਦਲਜੀਤ ਸਿੰਘ, ਭਿੰਦਰ ਕੌਰ, ਹਰਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ.ਏ. ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਦੀ ਸਬ ਡਵੀਜ਼ਨ ਅਮਰਕੋਟ ਤੇ ਖਾਲੜਾ ਦੇ ਅਹੁਦੇਦਾਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।