23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਪੱਟੀ, 22 ਸਤੰਬਰ (ਖਹਿਰਾ, ਕਾਲੇਕੇ)—ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਲਾਈਨਮੈਨ ਸਮੇਤ 2 ਗਰਿਡ ਆਪ੍ਰੇਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੱਟੀ ਵਿਖੇ ਬਲਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਸਭਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਰਾ ਭਿੱਡਾ ਸਿੰਘ ਉਰਫ ਭਿੰਦਾ ਸਿੰਘ ਹੈ।

ਅਜੀਤ ਡੈਸਕ 23-09-2026
ਪੱਟੀ, 22 ਸਤੰਬਰ (ਖਹਿਰਾ, ਕਾਲੇਕੇ)—ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਲਾਈਨਮੈਨ ਸਮੇਤ 2 ਗਰਿਡ ਆਪ੍ਰੇਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੱਟੀ ਵਿਖੇ ਬਲਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਸਭਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਰਾ ਭਿੱਡਾ ਸਿੰਘ ਉਰਫ ਭਿੰਦਾ ਸਿੰਘ ਹੈ। ਬਿਜਲੀ ਮੁਲਾਜ਼ਮ ਉਸ ਨੂੰ ਕਈ ਵਾਰ ਕੰਮ ਕਰਵਾਉਣ ਲਈ ਨਾਲ ਦਿਹਾੜੀ ’ਤੇ ਲੈ ਜਾਂਦੇ ਸਨ। 8 ਸਤੰਬਰ ਨੂੰ ਬਿਜਲੀ ਬੋਰਡ ਦਾ ਲਾਈਨਮੈਨ ਲਖਬੀਰ ਸਿੰਘ ਉਸਦੇ ਭਰਾ ਨੂੰ ਟਰਾਂਸਫਾਰਮਰ ਠੀਕ ਕਰਨ ਲਈ ਘਰੋ ਲੈ ਗਿਆ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਸਭਰਾ ਦੇ ਸਾਹਮਣੇ ਲੱਗੇ ਟਰਾਂਸਫਾਰਮਰ ਕੋਲ ਖ਼ੜੇ ਸਹਾਇਕ ਲਾਈਨਮੈਨ ਹਰਜੀਤ ਸਿੰਘ ਕੋਲ ਛੱਡ ਕੇ ਬਿਜਲੀ ਘਰ ਚਲਾ ਗਿਆ। ਹਰਜੀਤ ਸਿੰਘ ਨੇ ਲਖਬੀਰ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਲਾਈਟ ਬੰਦ ਕਰ ਦੇ ਤਾਂ ਲਖਬੀਰ ਸਿੰਘ ਨੇ ਅੱਗੋ ਕਿਹਾ ਕਿ ਗੁਰਜੰਟ ਸਿੰਘ ਗਿ੍ਡ ਆਪ੍ਰੇਟਰ ਨੂੰ ਲਾਈਟ ਬੰਦ ਕਰਨ ਵਾਸਤੇ ਕਹਿ ਦਿੱਤਾ। ਜਦੋਂ ਸਹਾਇਕ ਲਾਇਨਮੈਨ ਹਰਜੀਤ ਸਿੰਘ ਨੇ ਗਿ੍ਰਡ ਆਪ੍ਰੇਟਰ ਗੁਰਜੰਟ ਸਿੰਘ ਨੂੰ ਲਾਈਟ ਬੰਦ ਕਰਨ ਸੰਬੰਧੀ ਫੋਨ ’ਤੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਲਾਈਟ ਬੰਦ ਕਰ ਦਿੱਤੀ ਹੈ। ਉਸ ਦਾ ਭਰਾ ਭਿੱਡਾ ਸਿੰਘ ਉਰਫ ਭਿੰਦਾ ਟਰਾਂਸਫਾਰਮਰ ’ਤੇ ਲਾਈਟ ਠੀਕ ਕਰਨ ਲਈ ਚੜਿਆ ਤਾਂ ਲਾਈਟ ਆ ਰਹੀ ਸੀ, ਜਿਸ ਕਾਰਨ ਉਸ ਦੇ ਭਰਾ ਨੂੰ ਜੋਰਦਾਰ ਝਟਕਾ ਲੱਗਾ ਅਤੇ ਉਹ ਥੱਲੇ ਡਿੱਗ ਗਿਆ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਏ.ਐੇੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਲਾਈਨਮੈਨ ਲਖਬੀਰ ਸਿੰਘ ਵਾਸੀ ਸਭਰਾ, ਗੁਰਜੰਟ ਸਿੰਘ ਗਿ੍ਡ ਆਪ੍ਰੇਟਰ ਵਾਸੀ ਸਭਰਾ, ਜਸਵਿੰਦਰ ਸਿੰਘ ਗਿ੍ਡ ਆਪਟੇਰ ਵਾਸੀ ਸਭਰਾ ਨੂੰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਦਾ ਦੌਰਾ ਅਗਲੀ ਖ਼ਬਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਦੀ ਅਰਦਾਸ ਰੋਕਣਾ ਮੰਦਭਾਗਾ - ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।