17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਢਾਈ ਸਾਲ ਦੀ ਲੜਕੀ ਨੂੰ ਖੋਹ ਕੇ ਲਿਜਾਣ ’ਤੇ ਤਿੰਨ ਖਿਲਾਫ਼ ਮਾਮਲਾ ਦਰਜ

ਪੱਟੀ, 16 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)— ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਔਰਤ ਪਾਸੋਂ ਢਾਈ ਸਾਲ ਦੀ ਬੱਚੀ ਖੋਹ ਕੇ ਲਿਜਾਣ ਅਤੇ ਲੜਕੀ ਦੇ ਨਾਨੇ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰਕੇ ਉਸ ਪਾਸੋਂ 50 ਹਜ਼ਾਰ ਦੀ ਨਗਦੀ ਹੋਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਸੁਖਪ੍ਰੀਤ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ 12 ਸਤੰਬਰ ਨੂੰ ਸੁਖਜੀਤ ਸਿੰਘ, ਸੁਖਬੀਰ ਸਿੰਘ ਪੁੱਤਰਾਨ ਕਿਸਨ ਸਿੰਘ ਵਾਸੀ ਧਾਰੂ ਸਿੰਘ ਬਸਤੀ ਵਾਰਡ ਨੰਬਰ 14 ਪੱਟੀ, ਸਾਹਿਲਪ੍ਰੀਤ ਸਿੰਘ ਉਰਫ ਸੈਲੀ ਪੁੱਤਰ ਜੱਸਾ ਸਿੰਘ ਵਾਸੀ ਧਾਰੂ ਸਿੰਘ ਬਸਤੀ ਵਾਰਡ ਨੰਬਰ 14 ਪੱਟੀ ਨੇ ਹਮਸਲਾਹ ਹੋ ਕੇ ਭਰੇ ਬਾਜ਼ਾਰ ਵਿਚ ਉਸ ਦੀ ਲੜਕੀ ਜਿਸ ਦੀ ਉਮਰ ਢਾਈ ਸਾਲ ਨੂੰ ਖੋਹ ਕੇ ਲੈ ਗਏ।

ਅਜੀਤ ਡੈਸਕ 17-09-2026
ਪੱਟੀ, 16 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)— ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਔਰਤ ਪਾਸੋਂ ਢਾਈ ਸਾਲ ਦੀ ਬੱਚੀ ਖੋਹ ਕੇ ਲਿਜਾਣ ਅਤੇ ਲੜਕੀ ਦੇ ਨਾਨੇ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰਕੇ ਉਸ ਪਾਸੋਂ 50 ਹਜ਼ਾਰ ਦੀ ਨਗਦੀ ਹੋਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਸੁਖਪ੍ਰੀਤ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ 12 ਸਤੰਬਰ ਨੂੰ ਸੁਖਜੀਤ ਸਿੰਘ, ਸੁਖਬੀਰ ਸਿੰਘ ਪੁੱਤਰਾਨ ਕਿਸਨ ਸਿੰਘ ਵਾਸੀ ਧਾਰੂ ਸਿੰਘ ਬਸਤੀ ਵਾਰਡ ਨੰਬਰ 14 ਪੱਟੀ, ਸਾਹਿਲਪ੍ਰੀਤ ਸਿੰਘ ਉਰਫ ਸੈਲੀ ਪੁੱਤਰ ਜੱਸਾ ਸਿੰਘ ਵਾਸੀ ਧਾਰੂ ਸਿੰਘ ਬਸਤੀ ਵਾਰਡ ਨੰਬਰ 14 ਪੱਟੀ ਨੇ ਹਮਸਲਾਹ ਹੋ ਕੇ ਭਰੇ ਬਾਜ਼ਾਰ ਵਿਚ ਉਸ ਦੀ ਲੜਕੀ ਜਿਸ ਦੀ ਉਮਰ ਢਾਈ ਸਾਲ ਨੂੰ ਖੋਹ ਕੇ ਲੈ ਗਏ। ਜਦੋਂ ਉਸ ਦੇ ਪਿਤਾ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਪਿਤਾ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ 50 ਹਜ਼ਾਰ ਦੀ ਨਗਦੀ ਖੋਹ ਕੇ ਲੈ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਬੈਂਕ ਵਿਚ ਨਕਲੀ ਕਰੰਸੀ ਜਮਾਂ ਕਰਵਾਉਣ ਵਾਲੇ ਖਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।