14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕਮਰਾ ਢਾਹੁਣ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)–ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਜੱਸਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮੁਕੰਮਲਜੀਤ ਸਿੰਘ ਦੇ ਬਾਗ ਵਿਚ ਬਣੇ ਕਮਰੇ ਵਿਚ ਰਹਿੰਦਾ ਹੈ ਅਤੇ ਮਿਤੀ 12 ਸਤੰਬਰ 2026 ਨੂੰ ਉਸ ਨੇ ਸਵੇਰੇ ਬਾਹਰ ਰੌਲਾ ਪੈਂਦਾ ਸੁਣਿਆ। ਜਦ ਉਸ ਨੇ ਬਾਹਰ ਆ ਕੇ ਦੇਖਿਆ ਕਿ ਇਕ ਜੇ.

ਅਜੀਤ ਡੈਸਕ 14-09-2026
ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)–ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਜੱਸਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮੁਕੰਮਲਜੀਤ ਸਿੰਘ ਦੇ ਬਾਗ ਵਿਚ ਬਣੇ ਕਮਰੇ ਵਿਚ ਰਹਿੰਦਾ ਹੈ ਅਤੇ ਮਿਤੀ 12 ਸਤੰਬਰ 2026 ਨੂੰ ਉਸ ਨੇ ਸਵੇਰੇ ਬਾਹਰ ਰੌਲਾ ਪੈਂਦਾ ਸੁਣਿਆ। ਜਦ ਉਸ ਨੇ ਬਾਹਰ ਆ ਕੇ ਦੇਖਿਆ ਕਿ ਇਕ ਜੇ.ਸੀ.ਬੀ. ਮਸ਼ੀਨ, ਜਿਸ ਨੂੰ ਦਿਲਬਾਗ ਸਿੰਘ ਵਾਸੀ ਮਹਿਦੀਪੁਰ ਚਲਾ ਰਿਹਾ ਸੀ, ਨਸ਼ਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਅਮਰਕੋਟ ਸਮੇਤ ਪਿਸਟਲ, ਜਤਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਲਟੋਹਾ ਸਮੇਤ 315 ਬੋਰ, ਗੁਰਮੀਤ ਸਿੰਘ ਪੁੱਤਰ ਜਸਬੀਰ ਸਿੰਘ ਸਮੇਤ ਕ੍ਰਿਪਾਨ, ਜਸਬੀਰ ਸਿੰਘ ਪੁੱਤਰ ਬੰਤਾ ਸਿੰਘ ਸਮੇਤ 12 ਬੋਰ, ਲਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਸਮੇਤ ਡਾਂਗ, ਗੁਰਵੇਲ ਸਿੰਘ ਪੁੱਤਰ ਅਜੀਤ ਸਿੰਘ ਸਮੇਤ ਡਾਂਗ, ਗੁਰਲਾਲ ਸਿੰਘ ਪੁੱਤਰ ਜਸਬੀਰ ਸਿੰਘ ਸਮੇਤ ਦਾਤਰ, ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਸਮੇਤਾ ਡਾਂਗ ਸਾਰੇ ਵਾਸੀਆਨ ਵਲਟੋਹਾ ਜੋ ਬਾਹਰ ਖੜੇ ਸਨ, ਜਿੰਨਾ ਨੂੰ ਨਸ਼ਿੰਦਰ ਸਿੰਘ ਕਮਾਂਡ ਕਰ ਰਿਹਾ ਸੀ ਅਤੇ ਹਵਾਈ ਫਾਇਰ ਕਰਕੇ ਉਸ ਨੇ ਕਿਹਾ ਕਿ ਇਸ ਦਾ ਕਮਰਾ ਢਾਹ ਦਿਉ। ਵਜ੍ਹਾ ਰੰਜਿਸ਼ ਇਹ ਹੈ ਉਪਰੋਕਤ ਸਾਰੇ ਵਿਅਕਤੀ ਮੁਕੰਮਲਜੀਤ ਸਿੰਘ, ਜਿਸ ਦੀ ਜ਼ਮੀਨ ਡੇਰੇ ਨਾਲ ਲੱਗਦੀ ਹੈ, ਜਿਸ ਉੱਪਰ ਕਬਜਾ ਕਰਨਾ ਚਾਹੁੰਦੇ ਹਨ, ਜਿਸ ਕਾਰਨ ਇਨ੍ਹਾਂ ਬਾਗ ਵਿਚ ਬਣਿਆ ਕਮਰਾ ਢਾਹਿਆ ਹੈ। ਇਸ ਸੰਬੰਧੀ ਥਾਣਾ ਵਲਟੋਹਾ ਵਿਖੇ ਉਪਰੋਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਾਰ ਸਵਾਰ ਵਲੋਂ ਟੱਕਰ ਮਾਰਨ ’ਤੇ ਇਕ ਔਰਤ ਜ਼ਖ਼ਮੀ, ਇਕ ਛੋਟਾ ਬੱਚਾ ਵੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਬੀ.ਐਸ.ਐਫ. ਅਤੇ ਪੁਲਿਸ ਵਲੋਂ ਪਿੰਡ ਰਾਜੋਕੇ ਤੋਂ ਤਿੰਨ ਕਿੱਲੋ ਦੇ ਕਰੀਬ ਅਫ਼ੀਮ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।