11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਣਕ ਅਤੇ ਰਾਸ਼ਨ ਕਿੱਟਾਂ ਲੈਣ ਲਈ ਖਪਤਕਾਰਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ

ਖਾਲੜਾ,10 ਸਤੰਬਰ (ਜੱਜਪਾਲ ਸਿੰਘ ਜੱਜ)-ਚੋਣਾਂ ਦੇ ਅਖੀਰਲੇ ਸਾਲ ਜਿੱਥੇ ਆਮ ਆਦਮੀ ਪਾਰਟੀ ਹੁਣ ਖਪਤਕਾਰਾਂ ਨੂੰ ਸਰਕਾਰੀ ਡੀਪੂਆਂ ’ਤੇ ਮਿਲਦੀ ਕਣਕ ਦੇ ਨਾਲ ਨਾਲ ਮੁਫਤ ਰਾਸ਼ਨ ਕਿੱਟਾਂ ਵੰਡ ਕੇ ਆਪਣਾ ਵੋਟ ਬੈਂਕ ਵਧਾਉਣ ਦੀ ਫਿਰਾਕ ਵਿਚ ਹੈ, ਪ੍ਰੰਤੂ ਉਥੇ ਖਪਤਕਾਰਾਂ ਨੂੰ ਕਣਕ ਅਤੇ ਰਾਸ਼ਨ ਕਿੱਟਾਂ ਲੈਣ ਲਈ ਘੰਟਿਆਂਬੱਧੀ ਲਾਈਨ ਵਿਚ ਲੱਗਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਸਬਾ ਖਾਲੜਾ ਵਿਖੇ ਸਰਕਾਰੀ ਡੀਪੂਆਂ ’ਤੇ ਕਣਕ ਤੇ ਰਾਸ਼ਨ ਕਿੱਟਾਂ ਲੈਣ ਪਹੁੰਚੇ ਖਪਤਕਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰੇ 6 ਵਜੇ ਲਾਈਨ ਵਿਚ ਲੱਗ ਗਏ ਸਨ ਅਤੇ ਹੁਣ ਜਦੋਂ ਕੋਈ ਸ਼ਾਮ ਦੇ ਚਾਰ ਵੱਜ ਗਏ ਹਨ ਤੇ ਅਜੇ ਤੱਕ ਉਨ੍ਹਾਂ ਦੀ ਵਾਰੀ ਨਹੀਂ ਆਈ, ਜਿਸ ਨਾਲ ਉਨ੍ਹਾਂ ਨੂੰ ਅੱਤ ਦੀ ਗਰਮੀ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 11-09-2026
ਖਾਲੜਾ,10 ਸਤੰਬਰ (ਜੱਜਪਾਲ ਸਿੰਘ ਜੱਜ)-ਚੋਣਾਂ ਦੇ ਅਖੀਰਲੇ ਸਾਲ ਜਿੱਥੇ ਆਮ ਆਦਮੀ ਪਾਰਟੀ ਹੁਣ ਖਪਤਕਾਰਾਂ ਨੂੰ ਸਰਕਾਰੀ ਡੀਪੂਆਂ ’ਤੇ ਮਿਲਦੀ ਕਣਕ ਦੇ ਨਾਲ ਨਾਲ ਮੁਫਤ ਰਾਸ਼ਨ ਕਿੱਟਾਂ ਵੰਡ ਕੇ ਆਪਣਾ ਵੋਟ ਬੈਂਕ ਵਧਾਉਣ ਦੀ ਫਿਰਾਕ ਵਿਚ ਹੈ, ਪ੍ਰੰਤੂ ਉਥੇ ਖਪਤਕਾਰਾਂ ਨੂੰ ਕਣਕ ਅਤੇ ਰਾਸ਼ਨ ਕਿੱਟਾਂ ਲੈਣ ਲਈ ਘੰਟਿਆਂਬੱਧੀ ਲਾਈਨ ਵਿਚ ਲੱਗਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਸਬਾ ਖਾਲੜਾ ਵਿਖੇ ਸਰਕਾਰੀ ਡੀਪੂਆਂ ’ਤੇ ਕਣਕ ਤੇ ਰਾਸ਼ਨ ਕਿੱਟਾਂ ਲੈਣ ਪਹੁੰਚੇ ਖਪਤਕਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰੇ 6 ਵਜੇ ਲਾਈਨ ਵਿਚ ਲੱਗ ਗਏ ਸਨ ਅਤੇ ਹੁਣ ਜਦੋਂ ਕੋਈ ਸ਼ਾਮ ਦੇ ਚਾਰ ਵੱਜ ਗਏ ਹਨ ਤੇ ਅਜੇ ਤੱਕ ਉਨ੍ਹਾਂ ਦੀ ਵਾਰੀ ਨਹੀਂ ਆਈ, ਜਿਸ ਨਾਲ ਉਨ੍ਹਾਂ ਨੂੰ ਅੱਤ ਦੀ ਗਰਮੀ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਬਜ਼ੁਰਗ ਔਰਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਵੇਰ ਦੀਆਂ ਹੀ ਘਰੋਂ ਕਣਕ ਤੇ ਰਾਸ਼ਨ ਕਿੱਟਾਂ ਲੈਣ ਡੀਪੂ ’ਤੇ ਪਹੁੰਚੀਆਂ ਹਨ, ਪ੍ਰੰਤੂ ਸਾਰਾ ਦਿਨ ਖੱਜਲ-ਖੁਆਰ ਹੋਣ ਦੇ ਬਾਵਜੂਦ ਵੀ ਉਹ ਭੁੱਖਣ ਭਾਣੀਆਂ ਬੈਠੀਆਂ ਹਨ ਅਤੇ ਅਜੇ ਤੱਕ ਉਨ੍ਹਾਂ ਦੀ ਵਾਰੀ ਨਹੀਂ ਆਈ ਅਤੇ ਜਦੋਂ ਇਸ ਸੰਬੰਧੀ ਡੀਪੂ ਹੋਲਡਰ ਨੂੰ ਪੁੱਛਦੀਆਂ ਹਨ ਤਾਂ ਅੱਗੋਂ ਇਕ ਹੀ ਜਵਾਬ ਮਿਲਦਾ ਹੈ ਕਿ ਪਰਚੀ ਕੱਢਣ ’ਤੇ ਬਹੁਤ ਸਮਾਂ ਲੱਗ ਰਿਹਾ ਹੈ ਜਾਂ ਸਰਵਰ ਖਰਾਬ ਹੈ। ਇਸ ਸੰਬੰਧੀ ਡੀਪੂ ਹੋਲਡਰ ਸੋਨੂੰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਇਕ ਪਰਿਵਾਰ ਦੀ ਕਣਕ ਕੱਢਣ ਲਈ ਇਕ ਪਰਚੀ ਨੂੰ ਹੀ ਵਾਰ ਵਾਰ ਵੈਰੀਫਾਈ ਕਰਕੇ ਇਕ ਪਰਚੀ ਕੱਢੀ ਜਾਂਦੀ ਸੀ, ਹੁਣ ਉੱਥੇ ਇਕ ਪਰਿਵਾਰ ਨੂੰ ਚਾਰ ਮਹੀਨਿਆਂ ਦੀ ਕਣਕ ਦੇਣ ਲਈ ਚਾਰ ਪਰਚੀਆਂ ਅਤੇ ਰਾਸ਼ਨ ਕਿੱਟ ਦੇਣ ਲਈ ਪੰਜ ਪਰਚੀਆਂ ਕੱਢੀਆਂ ਜਾ ਰਹੀਆਂ ਹਨ, ਜਿਸ ਨਾਲ ਇਕ ਖਪਤਕਾਰ ’ਤੇ ਕਰੀਬ ਅੱਧੇ ਤੋਂ ਪੌਣਾ ਘੰਟਾ ਲੱਗ ਰਿਹਾ ਹੈ, ਜਿਸ ਨਾਲ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਵਰ ਵੀ ਬਹੁਤ ਜ਼ਿਆਦਾ ਖਰਾਬ ਰਹਿਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ। ਭੀਮ ਯੂਥ ਫੈਡਰੇਸ਼ਨ ਜੇ ਕੌਮੀ ਪ੍ਰਧਾਨ ਜਸਪਾਲ ਸਿੰਘ ਖਾਲੜਾ ਅਤੇ ਆਗੂ ਰਾਜਵਿੰਦਰ ਸਿੰਘ ਰਾਜੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦਿੰਦਿਆਂ ਪਹਿਲਾਂ ਵਾਂਗ ਇਕ ਪਰਿਵਾਰ ਨੂੰ ਕਣਕ ਦੇਣ ਲਈ ਇਕ ਹੀ ਪਰਚੀ ਕੱਢਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਇਕ ਪਰਿਵਾਰ ਨੂੰ ਜਿੰਨੇ ਮਹੀਨਿਆਂ ਦੀ ਕਣਕ ਮਿਲਣੀ ਹੈ ਨਾਲ ਓਨੀਆਂ ਹੀ ਰਾਸ਼ਨ ਕਿੱਟਾਂ ਦਿੱਤੀਆਂ ਜਾਣ, ਤਾਂ ਜੋ ਗਰੀਬ ਪਰਿਵਾਰ ਅੱਤ ਦੀ ਮਹਿੰਗਾਈ ਵਿਚ ਆਪਣਾ ਗੁਜ਼ਾਰਾ ਕਰ ਸਕਣ।
ਪਿਛਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੜ ਸੱਤਾ ਸੌਂਪਣ ਲਈ ਵਿਧਾਨ ਸਭਾ ਚੋਣਾਂ ਉਡੀਕ ਰਹੇ-ਬਿੱਲਾ ਵੈਰੋਵਾਲ ਅਗਲੀ ਖ਼ਬਰ ਕੁਲਦੀਪ ਸਿੰਘ ਲਾਹੌਰੀਆ ਦੇ ਜਨਰਲ ਕੌਂਸਲ ਮੈਂਬਰ ਬਣਨ ’ਤੇ ਨਗਰ ਨਿਵਾਸੀਆਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।