10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਕਾਬੂ

ਤਰਨ ਤਾਰਨ, 9 ਸਤੰਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਵੈਰੋਂਵਾਲ ਵਿਖੇ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੀੜੀਸ਼ਾਹੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਚਾਰ ਏਕੜ ਜ਼ਮੀਨ ਨੇੜੇ ਨਾਗੋਕੇ ਘਰਾਟ ਰੋਡ ’ਤੇ ਸਥਿਤ ਹੈ, ਜਿਥੇ ਉਸਦੀ ਬੰਬੀ ਵਾਲੀ ਮੋਟਰ ਲੱਗੀ ਹੋਈ ਹੈ, ਜਿਥੋਂ ਪਹਿਲਾਂ ਵੀ ਕੇਬਲ ਤਾਰ ਚੋਰੀ ਹੋਈ ਸੀ ਅਤੇ ਫਿਰ 3 ਸਤੰਬਰ ਦੀ ਰਾਤ ਨੂੰ ਮੋਟਰ ਤੋਂ ਕਰੀਬ 50 ਫੁੱਟ ਤਾਰ ਚੋਰੀ ਹੋਈ ਹੈ।

ਅਜੀਤ ਡੈਸਕ 10-09-2026
ਤਰਨ ਤਾਰਨ, 9 ਸਤੰਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਵੈਰੋਂਵਾਲ ਵਿਖੇ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੀੜੀਸ਼ਾਹੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਚਾਰ ਏਕੜ ਜ਼ਮੀਨ ਨੇੜੇ ਨਾਗੋਕੇ ਘਰਾਟ ਰੋਡ ’ਤੇ ਸਥਿਤ ਹੈ, ਜਿਥੇ ਉਸਦੀ ਬੰਬੀ ਵਾਲੀ ਮੋਟਰ ਲੱਗੀ ਹੋਈ ਹੈ, ਜਿਥੋਂ ਪਹਿਲਾਂ ਵੀ ਕੇਬਲ ਤਾਰ ਚੋਰੀ ਹੋਈ ਸੀ ਅਤੇ ਫਿਰ 3 ਸਤੰਬਰ ਦੀ ਰਾਤ ਨੂੰ ਮੋਟਰ ਤੋਂ ਕਰੀਬ 50 ਫੁੱਟ ਤਾਰ ਚੋਰੀ ਹੋਈ ਹੈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦਾਰਾਪੁਰ ਦੀ 20 ਫੁੱਟ, ਲਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦਾਰਾਪੁਰ ਦੀ ਕਰੀਬ 60 ਫੁੱਟ, ਕੁਲਵੰਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਕੀੜੀ ਸ਼ਾਹੀ ਦੀ ਕਰੀਬ 50 ਫੁੱਟ, ਪ੍ਰਤਾਪ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਰਾਮਪੁਰ ਦੀ ਕਰੀਬ 70 ਫੁੱਟ, ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਾਰਾਪੁਰ ਦੀ ਕਰੀਬ 65 ਫੁੱਟ, ਬਲਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਕੀੜੀਸ਼ਾਹੀ ਦੀ ਕਰੀਬ 55 ਫੁੱਟ ਕੇਬਲ ਤਾਰ ਚੋਰੀ ਹੋਈ ਹੈ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਮਲਕੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵੈਰੋਵਾਲ ਵਲੋਂ ਕੀਤੀ ਗਈ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਪਿਛਲੀ ਖ਼ਬਰ ਭਰੋਵਾਲ ਦੀ ਅਗਵਾਈ ’ਚ ਗੁਲਜਾਰ ਸਿੰਘ ਦੀ ਮੌਤ ਦੇ ਵਿਰੋਧ ’ਚ ਭਾਜਪਾ ਵਰਕਰਾਂ ਨੇ ਹਰਪਾਲ ਚੀਮਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਬਾਪੂ ਗੁਰਮੀਤ ਸਿੰਘ ਪਹੂਵਿੰਡ ਦੀ ਮੌਤ ’ਤੇ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।