09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)— ਰਾਈਸ ਮਿੱਲਰਜ਼ ਐਸੋਸੀਏਸ਼ਨ ਤਰਨ ਤਾਰਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਨੇਜਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੂੰ ਮਿਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਇਸ ਸਾਲ ਸਰਕਾਰ ਏਜੰਸੀਆਂ ਵਲੋਂ ਖ੍ਰੀਦ ਹੋਈ ਕਣਕ ਸ਼ੈਲਰਾਂ ਵਿਖੇ ਸਟੋਰ ਕੀਤੀ ਗਈ ਹੈ ਕਿਉਂਕਿ ਸਰਕਾਰ ਕੋਲ ਗੁਦਾਮਾਂ ਵਿਚ ਕਣਕ ਸਟੋਰ ਕਰਨ ਵਾਸਤੇ ਜਗ੍ਹਾ ਨਹੀਂ ਸੀ।

ਅਜੀਤ ਡੈਸਕ 09-09-2026
ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)— ਰਾਈਸ ਮਿੱਲਰਜ਼ ਐਸੋਸੀਏਸ਼ਨ ਤਰਨ ਤਾਰਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਨੇਜਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੂੰ ਮਿਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਇਸ ਸਾਲ ਸਰਕਾਰ ਏਜੰਸੀਆਂ ਵਲੋਂ ਖ੍ਰੀਦ ਹੋਈ ਕਣਕ ਸ਼ੈਲਰਾਂ ਵਿਖੇ ਸਟੋਰ ਕੀਤੀ ਗਈ ਹੈ ਕਿਉਂਕਿ ਸਰਕਾਰ ਕੋਲ ਗੁਦਾਮਾਂ ਵਿਚ ਕਣਕ ਸਟੋਰ ਕਰਨ ਵਾਸਤੇ ਜਗ੍ਹਾ ਨਹੀਂ ਸੀ। ਸਰਕਾਰੀ ਏਜੰਸੀਆਂ ਵਲੋਂ ਸ਼ੈਲਰ ਮਾਲਕਾਂ ਨੂੰ ਬੇਨਤੀ ਕੀਤੀ ਗਈ ਕਿ ਇਕ ਸਰਕਾਰ ਦੀ ਸਹਾਇਤਾ ਕੀਤੀ ਜਾਵੇ ਅਤੇ ਖ੍ਰੀਦੀ ਹੋਈ ਕਣਕ ਸ਼ੈਲਰ ਆਪਣੇ ਜਗ੍ਹਾ ’ਤੇ ਸਟੋਰ ਕਰ ਲੈਣ। 2 ਮਹੀਨੇ ਵਿਚ 30 ਅਗਸਤ ਤੱਕ ਕਣਕ ਚੁਕਾ ਦਿੱਤੀ ਜਾਵੇਗੀ ਪਰ ਕਣਕ ਜਿਉਂ ਦੀ ਤਿਉਂ ਸ਼ੈਲਰਾਂ ਵਿਚ ਪਈ ਹੈ। ਲਗਪਗ 8 ਲੱਖ ਬੋਰੀ ਤਰਨਤਾਰਨ ਦੇ ਲੋਕਲ ਸ਼ੈਲਰਾਂ ’ਚ ਪਈ ਹੋਈ ਹੈ। ਨਵਾਂ ਪੈਡੀ ਸ਼ੁਰੂ ਹੋਣ ਵਾਲਾ ਹੈ। ਸ਼ੈਲਰਾਂ ਦੀ ਕੁੱਲ ਜਗ੍ਹਾ ਵਿਚ ਕਣਕ ਲੱਗੀ ਹੋਈ ਹੈ। ਪੈਡੀ ਸਟੋਰ ਕਰਨ ਵਾਸਤੇ ਕੋਈ ਜਗ੍ਹਆ ਨਹੀਂ ਬਚੀ ਹੈ। ਕਣਕ ਥੱਲੇ ਲੱਕੜ ਦੇ ਕਰੇਟ ਵੀ ਸ਼ੈਲਰ ਮਾਲਕਾਂ ਦੇ ਹਨ। ਜੇਕਰ ਕਣਕ ਦੀ ਲਿਫਟਿੰਗ ਨਾ ਹੋਈ ਤਾਂ ਪੈਡੀ ਸਟੋਰ ਕਰਨ ਵਿਚ ਵੱਡਾ ਸੰਕਟ ਪੈਦਾ ਹੋ ਜਾਵੇਗਾ। ਸਟੋਰ ਕੀਤੀ ਕਣਕ ਨੂੰ ਤੁਰੰਤ ਚੁਕਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁੱਲ ਤਰਨਤਾਰਨ ਜ਼ਿਲ੍ਹੇ ਦੇ ਸ਼ੈਲਰਾਂ ਵਿਚ 32 ਲੱਖ ਬੋਰੀ ਸਟੋਰ ਪਈ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਨਵੀਨ ਗੁਪਤਾ, ਵੈਸ਼ਨੋ ਦਾਸ ਅਗਰਵਾਲ, ਕਨੇਵ ਗੁਪਤਾ, ਰਾਜੀਵ ਗੁਪਤਾ, ਰਾਜੇਸ਼ ਖੰਨਾ, ਜੈਦੀਪ ਸਿੰਘ ਤਨੇਜਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ੇਰੋਂ ਖੰਡ ਮਿੱਲ ਮੋਰਚੇ ਦੇ 111ਵੇਂ ਦਿਨ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਟੀਮ ਦੇ ਚੋਣ ਟਰਾਇਲ ਬਾਬਾ ਬੁੱਢਾ ਕਾਲਜ ਵਿਖੇ 10 ਨੂੰ - ਪ੍ਰਿੰਸੀਪਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।