07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਮਤਾ ਨਿਕੇਤਨ ਕਾਨਵੈਂਟ ਸਕੂਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

ਤਰਨ ਤਾਰਨ, 6 ਸਤੰਬਰ (ਪਰਮਜੀਤ ਜੋਸ਼ੀ)– ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਬੜੇ ਹੀ ਉਤਸ਼ਾਹ ਸ਼ਰਧਾ ਅਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੇ ਮਨਮੋਹਕ ਰੂਪ ਵਿਚ ਸਜ ਕੇ ਸਕੂਲ ਪਹੁੰਚੇ।

ਅਜੀਤ ਡੈਸਕ 07-09-2026
ਤਰਨ ਤਾਰਨ, 6 ਸਤੰਬਰ (ਪਰਮਜੀਤ ਜੋਸ਼ੀ)– ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਬੜੇ ਹੀ ਉਤਸ਼ਾਹ ਸ਼ਰਧਾ ਅਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੇ ਮਨਮੋਹਕ ਰੂਪ ਵਿਚ ਸਜ ਕੇ ਸਕੂਲ ਪਹੁੰਚੇ। ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਨਾਲ ਸਬੰਧਿਤ ਬਹੁਤ ਹੀ ਸੁੰਦਰ ਡਾਂਸ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਦੇ ਮਨਮੋਹਕ ਰੂਪ ਨੂੰ ਦੇਖ ਕੇ ਮਾਪੇ ਬਹੁਤ ਖੁਸ਼ ਹੋਏ ਅਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਖਿੱਚਵਾਈਆਂ। ਇਹ ਪਲ ਮਾਪਿਆਂ ਲਈ ਯਾਦਗਾਰ ਬਣ ਗਏ ਅਤੇ ਪਿਆਰੀਆਂ ਯਾਦਾਂ ਵਜੋਂ ਉਨ੍ਹਾਂ ਦੇ ਦਿਲਾਂ ਵਿਚ ਵੱਸ ਗਏ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਚਰਨ ਕੌਰ ਨੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਜੀਵਨ ਸਾਨੂੰ ਸੱਚਾਈ, ਨਿਡਰਤਾ, ਪਿਆਰ, ਦਇਆ ਅਤੇ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਹਮੇਸ਼ਾ ਸੱਚ ਦੇ ਰਾਹ ’ਤੇ ਚੱਲਣ ਅਤੇ ਚੰਗੇ ਕਰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਜਨਮਾਸ਼ਟਮੀ ਦਾ ਇਹ ਪਵਿੱਤਰ ਅਤੇ ਖੁਸ਼ੀਆਂ ਭਰਿਆ ਸਮਾਗਮ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇਕ ਸੁੰਦਰ ਅਤੇ ਯਾਦਗਾਰ ਅਨੁਭਵ ਬਣ ਗਿਆ।
ਪਿਛਲੀ ਖ਼ਬਰ ਆਸਟ੍ਰੇਲੀਆ ਦੀਆਂ ਵੋਕੇਸ਼ਨਲ ਸੰਸਥਾਵਾਂ ’ ਚ ਗ੍ਰੈਜੂਏਟ ਡਿਪਲੋਮਾ ਕੋਰਸ ’ ਤੇ ਰੋਕ ਅਗਲੀ ਖ਼ਬਰ ਵਿਜ਼ਡਮ ਸਕੂਲ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।