07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਿੱਖੀਵਿੰਡ ਤੋਂ ਧਰਮਸ਼ਾਲਾ ਵਾਇਆ ਚਿੰਤਪੂਰਨੀ ਜਵਾਲਾ ਜੀ ਲਈ ਬੱਸ ਸੇਵਾ ਸ਼ੁਰੂ ਕੀਤੀ ਜਾਵੇ - ਸ਼ਾਂਤੀ ਪ੍ਰਸਾਦ ਸ਼ਰਮਾ

ਭਿੱਖੀਵਿੰਡ, 6 ਸਤੰਥਰ (ਬੌਬੀ)-ਭਿੱਖੀਵਿੰਡ ਅਤੇ ਇਸ ਇਲਾਕੇ ਦੀਅਂ ਸੰਗਤਾਂ ਦੀ ਮੰਗ ਹੈ ਕਿ ਭਿੱਖੀਵਿੰਡ ਤੋਂ ਧਰਮਸ਼ਾਲਾ ਲਈ ਬੱਸ ਸੇਵਾ, ਜੋ ਕਿ ਮਾਤਾ ਚਿੰਤਪੁਰਨੀ ਮਾਤਾ ਜਵਾਲਾ ਜੀ ਤੋਂ ਧਰਮਸ਼ਾਲਾ ਰੋਜ਼ਾਨਾ ਜਾਵੇ। ਇਹ ਜਾਣਕਾਰੀ ਦਿੰਦੇ ਹੋਏ ਧਾਰਮਿਕ ਆਗੂ ਅਤੇ ਸ਼ੋਸਲ ਵਰਕਰ ਸਾਂਤੀ ਪ੍ਰਸ਼ਾਦ ਨੇ ਦੱਸਿਆ ਕਿ ਭਿੱਖੀਵਿੰਡ ਅਤੇ ਇਸ ਦੇ ਆਸ ਪਾਸ ਦੇ ਕਸਬਿਆਂ ਅਤੇ ਪਿੰਡਾਂ ਤੋਂ ਸੰਗਤਾਂ ਰੋਜਾਨਾ ਵੱਡੀ ਗਿਣਤੀ ਵਿਚ ਮਾਤਾ ਚਿੰਤਪੁਰਨੀ ਮਾਤਾ ਚਮੁੰਡਾ ਦੇਵੀ ਅਤੇ ਧਰਮਸ਼ਾਲਾ ਲਈ ਧਾਰਮਿਕ ਸਥਾਨਾਂ ਦਰਸ਼ਨਾ ਲਈ ਜਾਂਦੀਆਂ ਹਨ, ਕਿਉਂਕਿ ਇਹ ਧਾਰਮਿਕ ਸਥਾਨ ਸੰਗਤਾਂ ਲਈ ਆਸਥਾ ਦੇ ਕੇਂਦਰ ਹਨ।

ਗੱਲਬਾਤ ਕਰਦੇ ਹੋਏ ਸ਼ਾਂਤੀ ਪ੍ਰਸ਼ਾਦ ਸ਼ਰਮਾ ਤੇ ਹੋਰ। ਤਸਵੀਰ: ਬੌਬੀ 07-09-2026
ਭਿੱਖੀਵਿੰਡ, 6 ਸਤੰਥਰ (ਬੌਬੀ)-ਭਿੱਖੀਵਿੰਡ ਅਤੇ ਇਸ ਇਲਾਕੇ ਦੀਅਂ ਸੰਗਤਾਂ ਦੀ ਮੰਗ ਹੈ ਕਿ ਭਿੱਖੀਵਿੰਡ ਤੋਂ ਧਰਮਸ਼ਾਲਾ ਲਈ ਬੱਸ ਸੇਵਾ, ਜੋ ਕਿ ਮਾਤਾ ਚਿੰਤਪੁਰਨੀ ਮਾਤਾ ਜਵਾਲਾ ਜੀ ਤੋਂ ਧਰਮਸ਼ਾਲਾ ਰੋਜ਼ਾਨਾ ਜਾਵੇ। ਇਹ ਜਾਣਕਾਰੀ ਦਿੰਦੇ ਹੋਏ ਧਾਰਮਿਕ ਆਗੂ ਅਤੇ ਸ਼ੋਸਲ ਵਰਕਰ ਸਾਂਤੀ ਪ੍ਰਸ਼ਾਦ ਨੇ ਦੱਸਿਆ ਕਿ ਭਿੱਖੀਵਿੰਡ ਅਤੇ ਇਸ ਦੇ ਆਸ ਪਾਸ ਦੇ ਕਸਬਿਆਂ ਅਤੇ ਪਿੰਡਾਂ ਤੋਂ ਸੰਗਤਾਂ ਰੋਜਾਨਾ ਵੱਡੀ ਗਿਣਤੀ ਵਿਚ ਮਾਤਾ ਚਿੰਤਪੁਰਨੀ ਮਾਤਾ ਚਮੁੰਡਾ ਦੇਵੀ ਅਤੇ ਧਰਮਸ਼ਾਲਾ ਲਈ ਧਾਰਮਿਕ ਸਥਾਨਾਂ ਦਰਸ਼ਨਾ ਲਈ ਜਾਂਦੀਆਂ ਹਨ, ਕਿਉਂਕਿ ਇਹ ਧਾਰਮਿਕ ਸਥਾਨ ਸੰਗਤਾਂ ਲਈ ਆਸਥਾ ਦੇ ਕੇਂਦਰ ਹਨ। ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਮਾਤਾ ਦੇ ਭਗਤਾਂ ਨੂੰ ਇਥੋਂ 40 ਕਿਲੋਮੀਟਰ ਦੂਰ ਜਾ ਕੇ ਬੱਸ ਲੈਣੀਂ ਪੈਂਦੀ ਹੈ, ਜਿਸ ਕਾਰਨ ਮਾਤਾ ਦੇ ਭਗਤਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਲਾਕੇ ਦੀਆਂ ਸੰਗਤਾਂ ਦੀ ਮੰਗ ਹੈ ਕਿ ਇਕ ਬੱਸ ਇਨ੍ਹਾਂ ਧਾਰਮਿਕ ਸਥਾਨਾਂ ਲਈ ਲਗਾਈ ਜਾਵੇ, ਜੋ ਰੋਜ਼ਾਨਾ ਸਵੇਰੇ ਇਥੋਂ ਚਲਕੇ ਸ਼ਾਮ ਵਾਪਿਸ ਇਥੇ ਆਏ ਤਾਂ ਮਾਤਾ ਦੇ ਭਗਤ ਆਪਣੀ ਧਾਰਮਿਕ ਯਾਤਰਾ ਆਸਾਨੀ ਨਾਲ ਕਰ ਸਕਣ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਚੋਪੜਾ, ਰਾਜ ਕੁਮਾਰ ਚੋਪੜਾ, ਸਰਬਜੀਤ ਸੋਂਦੀ, ਹਰੀਬੰਸ ਧਵਨ, ਲਖਵਿੰਦਰ ਸਿੰਘ ਭੋਲਾ, ਧਰਮ ਜਾਗਰਨ ਦੇ ਪ੍ਰਧਾਨ ਧਰਮਵੀਰ ਸ਼ਰਮਾ, ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਸਦਾ ਨੰਦ ਚੋਪੜਾ, ਇੰਦਰਜੀਤ ਕੱਕੜ, ਨੀਲ ਕੰਠ ਲੰਗਰ ਕਮੇਟੀ ਦੇ ਪ੍ਰਧਾਨ ਅਮਿਤ ਪੁਰੀ, ਯੋਗਾ ਕਲੱਬ ਦੇ ਬਾਬਾ ਚਿੰਮਨ ਲਾਲ ਸੇਠੀ, ਮਾਧਵ ਰਾਵ, ਮੂਲੇ ਟਰੱਸਟ ਤੋਂ ਕੇਵਲ ਅਰੋੜਾ, ਅਮਨ ਕੱਕੜ, ਸਿਵ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਕੀਮਤੀ ਲਾਲ ਬਿੱਟਾ, ਬ੍ਰਾਹਮਣ ਸਭਾ ਦੇ ਪ੍ਰਧਾਨ ਲਕਸ਼ਮੀ ਕਾਂਤ ਸ਼ਰਮਾ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਜ਼ਡਮ ਸਕੂਲ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।