07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਕਾਰ ਦੀ ‘ਸਫ਼ਾਈ ਮੁਹਿੰਮ’ ਦੇ ਦਾਅਵਿਆਂ ਵਿਚਕਾਰ ਪੱਟੀ ਦੀ ਰੋਹੀ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸ਼ਹਿਰ ਦੇ ਬਿਲਕੁਲ ਨੇੜੇ ਕੂੜੇ-ਕਰਕਟ ਦੇ ਢੇਰ, ਥਾਂ-ਥਾਂ ਲੱਗ ਰਹੀ ਅੱਗ, ਜ਼ਹਿਰੀਲੇ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਕੀਤਾ ਔਖਾ

ਪੱਟੀ, 6 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਲਈ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮਾਂ ਚਲਾਉਣ ਅਤੇ ਲੋਕਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੱਟੀ ਸ਼ਹਿਰ ਦੇ ਬਿਲਕੁਲ ਨੇੜ੍ਹੇ ਰੋਹੀ ਦੇ ਕਿਨਾਰਿਆਂ ’ਤੇ ਪਏ ਕੂੜੇ-ਕਰਕਟ ਦੇ ਵੱਡੇ-ਵੱਡੇ ਢੇਰ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਰੋਹੀ ਦੀ ਸਫ਼ਾਈ ਨਾ ਹੋਣ ਅਤੇ ਕੂੜੇ ਦੇ ਸੁਚੱਜੇ ਨਿਪਟਾਰੇ ਦੀ ਵਿਵਸਥਾ ਨਾ ਹੋਣ ਕਾਰਨ ਇਹ ਇਲਾਕਾ ਹੌਲੀ-ਹੌਲੀ ਗੰਦਗੀ ਦੇ ਵੱਡੇ ਕੇਂਦਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ।

ਰੋਹੀ ਦੀ ਸਫਾਈ ਨਾ ਹੋਣ ਕਾਰਨ ਰੋਹੀ ਚ ਉੱਗੀ ਬੂਟੀ ਦਾ ਦ੍ਰਿਸ਼। ਤਸਵੀਰਾਂ: ਖਹਿਰਾ 07-09-2026
ਪੱਟੀ, 6 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਲਈ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮਾਂ ਚਲਾਉਣ ਅਤੇ ਲੋਕਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੱਟੀ ਸ਼ਹਿਰ ਦੇ ਬਿਲਕੁਲ ਨੇੜ੍ਹੇ ਰੋਹੀ ਦੇ ਕਿਨਾਰਿਆਂ ’ਤੇ ਪਏ ਕੂੜੇ-ਕਰਕਟ ਦੇ ਵੱਡੇ-ਵੱਡੇ ਢੇਰ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਰੋਹੀ ਦੀ ਸਫ਼ਾਈ ਨਾ ਹੋਣ ਅਤੇ ਕੂੜੇ ਦੇ ਸੁਚੱਜੇ ਨਿਪਟਾਰੇ ਦੀ ਵਿਵਸਥਾ ਨਾ ਹੋਣ ਕਾਰਨ ਇਹ ਇਲਾਕਾ ਹੌਲੀ-ਹੌਲੀ ਗੰਦਗੀ ਦੇ ਵੱਡੇ ਕੇਂਦਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਇਕ ਪਾਸੇ ਸਫ਼ਾਈ ਮੁਹਿੰਮਾਂ, ਦੂਜੇ ਪਾਸੇ ਕੂੜੇ ਦੇ ਪਹਾੜ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਵਲੋਂ ਸਫ਼ਾਈ ਮੁਹਿੰਮਾਂ ਚਲਾ ਕੇ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਰੱਖਣ ਦੇ ਨਾਅਰੇ ਦਿੱਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪੱਟੀ ਸ਼ਹਿਰ ਦੇ ਨੇੜੇ ਹੀ ਰੋਹੀ ਦੇ ਕਿਨਾਰਿਆਂ ’ਤੇ ਕੂੜੇ ਦੇ ਢੇਰ ਲਗਾਤਾਰ ਵਧਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਰੋਹੀ ਦੀ ਨਿਯਮਤ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਸ਼ਹਿਰ ਦੇ ਕੂੜੇ-ਕਰਕਟ ਦੇ ਨਿਪਟਾਰੇ ਲਈ ਕੋਈ ਪ੍ਰਭਾਵਸ਼ਾਲੀ ਅਤੇ ਸਥਾਈ ਪ੍ਰਬੰਧ ਦਿਖਾਈ ਦੇ ਰਿਹਾ ਹੈ। ਲੋਕਾਂ ਅਨੁਸਾਰ ਕੂੜੇ ਦੇ ਢੇਰਾਂ ਵਿਚ ਪਲਾਸਟਿਕ ਸਮੇਤ ਹੋਰ ਰਹਿੰਦ-ਖੂੰਹਦ ਪਈ ਰਹਿੰਦੀ ਹੈ ਅਤੇ ਕਈ ਵਾਰ ਇਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਕੂੜਾ ਸੜਨ ਨਾਲ ਉੱਠਦਾ ਧੂੰਆਂ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੂੜੇ ਨੂੰ ਲੱਗਦੀ ਅੱਗ ਬਣ ਰਹੀ ਸਿਹਤ ਲਈ ਖ਼ਤਰਾ ਕੂੜੇ ਵਿਚ ਮੌਜੂਦ ਪਲਾਸਟਿਕ ਅਤੇ ਹੋਰ ਸਮੱਗਰੀ ਨੂੰ ਸਾੜਨ ਨਾਲ ਧੂੰਏਂ ਵਿਚ ਹਾਨੀਕਾਰਕ ਪ੍ਰਦੂਸ਼ਨ ਪੈਦਾ ਹੋ ਸਕਦੇ ਹਨ। ਲਗਾਤਾਰ ਅਜਿਹੇ ਧੂੰਏਂ ਦੇ ਸੰਪਰਕ ਵਿਚ ਰਹਿਣਾ ਸਾਹ ਪ੍ਰਣਾਲੀ ਅਤੇ ਸਮੁੱਚੀ ਸਿਹਤ ਲਈ ਖ਼ਤਰਾ ਬਣ ਸਕਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਸਮੇਤ ਰੋਹੀ ਦੇ ਨੇੜ੍ਹਲੇ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਇਸ ਸਥਿਤੀ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਦੇ ਨਾਮ ’ਤੇ ਸਿਰਫ਼ ਮੁਹਿੰਮਾਂ ਅਤੇ ਕਾਗਜ਼ੀ ਕਾਰਵਾਈ ਕਾਫ਼ੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕੂੜੇ ਦੇ ਨਿਪਟਾਰੇ ਦਾ ਪੱਕਾ ਪ੍ਰਬੰਧ ਕਰਨਾ ਜ਼ਰੂਰੀ ਹੈ। ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੰਗਤ ਵੀ ਪ੍ਰੇਸ਼ਾਨ ਰੋਹੀ ਦੇ ਆਸ-ਪਾਸ ਸ਼ਿਵਾਲਾ ਮੰਦਰ, ਬੰਗਲਾ ਮੁਖੀ ਮੰਦਰ, ਗੁਰਦੁਆਰਾ ਨਾਨਕਪੁਰੀ ਸਾਹਿਬ ਅਤੇ ਪੀਰਾਂ ਸਾਹਿਬ ਸਮੇਤ ਕਈ ਧਾਰਮਿਕ ਅਸਥਾਨ ਮੌਜੂਦ ਹਨ। ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਰੋਜ਼ਾਨਾ ਸ਼ਰਧਾਲੂ ਅਤੇ ਸੰਗਤ ਪਹੁੰਚਦੀ ਹੈ। ਰੋਹੀ ਦੇ ਆਲੇ-ਦੁਆਲੇ ਫੈਲੀ ਗੰਦਗੀ, ਕੂੜੇ ਦੇ ਢੇਰ ਅਤੇ ਧੂੰਏਂ ਕਾਰਨ ਇਨ੍ਹਾਂ ਅਸਥਾਨਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤ ਦਾ ਕਹਿਣਾ ਹੈ ਕਿ ਧਾਰਮਿਕ ਅਸਥਾਨਾਂ ਦੇ ਨੇੜ੍ਹਲੇ ਇਲਾਕੇ ਨੂੰ ਸਾਫ਼-ਸੁਥਰਾ ਰੱਖਣਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਕਾਗਜ਼ਾਂ ਵਿਚ ਖਰੀਦੀ ਜਗ੍ਹਾ, ਜ਼ਮੀਨ ’ਤੇ ਕੂੜੇ ਦੇ ਢੇਰ ਸਥਾਨਕ ਲੋਕਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਜਗ੍ਹਾ ਖਰੀਦਣ ਜਾਂ ਪ੍ਰਬੰਧ ਕਰਨ ਦੀਆਂ ਗੱਲਾਂ ਤਾਂ ਲੰਮੇ ਸਮੇਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਕੂੜੇ ਦੀ ਸਮੱਸਿਆ ਹੱਲ ਹੁੰਦੀ ਦਿਖਾਈ ਨਹੀਂ ਦੇ ਰਹੀ। ਲੋਕਾਂ ਦਾ ਦੋਸ਼ ਹੈ ਕਿ ਕੂੜੇ ਦੇ ਪ੍ਰਬੰਧ ਲਈ ਕੀਤੇ ਜਾਣ ਵਾਲੇ ਕੰਮ ਕਿਤੇ ਸਿਰਫ਼ ਕਾਗਜ਼ੀ ਫਾਈਲਾਂ ਤੱਕ ਹੀ ਸੀਮਤ ਤਾਂ ਨਹੀਂ ਰਹਿ ਗਏ? ਰੋਹੀ ਦੀ ਸਫ਼ਾਈ ਕਰਵਾ ਕੇ ਬਣਾਇਆ ਜਾਵੇ ਸੁੰਦਰ ਵਾਤਾਵਰਣ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਪੱਟੀ ਤੋਂ ਮੰਗ ਕੀਤੀ ਹੈ ਕਿ ਰੋਹੀ ਦੀ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਕੂੜੇ ਦੇ ਸਾਰੇ ਢੇਰ ਤੁਰੰਤ ਚੁਕਵਾਏ ਜਾਣ। ਕੂੜਾ ਸੁੱਟਣ ਅਤੇ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਸਥਾਈ ਤੇ ਵਿਗਿਆਨਕ ਪ੍ਰਬੰਧ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੱਚਮੁੱਚ ਸਫ਼ਾਈ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਸਫ਼ਲ ਬਣਾਉਣਾ ਚਾਹੁੰਦੀ ਹੈ ਤਾਂ ਪੱਟੀ ਦੀ ਰੋਹੀ ਵਰਗੀਆਂ ਥਾਵਾਂ ਨੂੰ ਵੀ ਮੁਹਿੰਮ ਦਾ ਕੇਂਦਰ ਬਣਾਉਣਾ ਪਵੇਗਾ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ ਪੱਟੀ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਦਿ ਵਿਜ਼ਡਮ ਸਕੂਲ ਵਿਖੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।