06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵੀਗਨ ਖੀਰ ਦਾ ਲੰਗਰ ਲਗਾਇਆ

ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)- ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਰਿਤਿਸ਼ ਪੁਰੀ ਅਤੇ ਐਨੀਮਲ ਸੇਵ ਇੰਡੀਆ ਵਲੋਂ ਹਰੀਕੇ ਪੱਤਣ ਵਿਖੇ ਵੀਗਨ ਖੀਰ ਲੰਗਰ ਲਗਾਇਆ ਗਿਆ। ਇਸ ਲੰਗਰ ਵਿਚ ਰਿਵਾਇਤੀ ਖੀਰ ਗਾਂ ਜਾਂ ਮੱਝ ਦੇ ਦੁੱਧ ਦੀ ਬਜਾਇ ਨਾਰੀਅਲ ਦੇ ਦੁੱਧ ਨਾਲ ਤਿਆਰ ਕੀਤੀ ਗਈ।

ਕਸਬਾ ਹਰੀਕੇ ਪੱਤਣ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵੀਗਨ ਖੀਰ ਲੰਗਰ ਵਰਤਾਉਂਦੇ ਹੋਏ ਰਿਤੀਸ਼ ਪੁਰੀ ਅਤੇ ਜੱਜ ਮਲਹੋਤਰਾ। ਤਸਵੀਰ: ਕੁੰਦਰਾ 06-09-2026
ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)- ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਰਿਤਿਸ਼ ਪੁਰੀ ਅਤੇ ਐਨੀਮਲ ਸੇਵ ਇੰਡੀਆ ਵਲੋਂ ਹਰੀਕੇ ਪੱਤਣ ਵਿਖੇ ਵੀਗਨ ਖੀਰ ਲੰਗਰ ਲਗਾਇਆ ਗਿਆ। ਇਸ ਲੰਗਰ ਵਿਚ ਰਿਵਾਇਤੀ ਖੀਰ ਗਾਂ ਜਾਂ ਮੱਝ ਦੇ ਦੁੱਧ ਦੀ ਬਜਾਇ ਨਾਰੀਅਲ ਦੇ ਦੁੱਧ ਨਾਲ ਤਿਆਰ ਕੀਤੀ ਗਈ। ਇਸ ਮੌਕੇ ਰਿਤਿਸ਼ ਪੁਰੀ ਨੇ ਕਿਹਾ ਭਗਵਾਨ ਕ੍ਰਿਸ਼ਨ ਨੂੰ ਗਾਵਾਂ ਨਾਲ ਆਪਣੇ ਪਿਆਰ ਅਤੇ ਦਇਆ ਲਈ ਯਾਦ ਕੀਤਾ ਜਾਂਦਾ ਹੈ। ਜੇ ਅਸੀਂ ਅੱਜ ਉਨ੍ਹਾਂ ਦੇ ਇਸ ਪਿਆਰ ਅਤੇ ਦਇਆ ਨੂੰ ਸੱਚਮੁੱਚ ਮੰਨਦੇ ਹਾਂ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅੱਜ ਦੇ ਡੇਅਰੀ ਉਦਯੋਗ ਵਿਚ ਗਾਵਾਂ ਅਤੇ ਮੱਝਾਂ ਨਾਲ ਕੀ ਹੁੰਦਾ ਹੈ। ਇਸੇ ਲਈ ਅਸੀਂ ਇਸ ਜਨਮ ਅਸ਼ਟਮੀ ਮੌਕੇ ਡੇਅਰੀ ਦੁੱਧ ਦੀ ਥਾਂ ਨਾਰੀਅਲ ਦਾ ਦੁੱਧ ਵਰਤ ਕੇ ਖੀਰ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਡੇਅਰੀ ਉਦਯੋਗ ਵਿਚ ਗਾਵਾਂ ਅਤੇ ਮੱਝਾਂ ਨੂੰ ਵਾਰ-ਵਾਰ ਗਰਭਵਤੀ ਕੀਤਾ ਜਾਂਦਾ ਹੈ, ਉਨ੍ਹਾਂ ਦੇ ਬੱਚਿਆਂ ਨੂੰ ਮਾਵਾਂ ਤੋਂ ਵੱਖ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਉਹ ਦੁੱਧ ਲਿਆ ਜਾਂਦਾ ਹੈ, ਜੋ ਕੁਦਰਤੀ ਤੌਰ ’ਤੇ ਉਨ੍ਹਾਂ ਦੇ ਬੱਚਿਆਂ ਲਈ ਹੁੰਦਾ ਹੈ। ਇੰਦਰਜੀਤ ਮਲਹੋਤਰਾ ਨੇ ਕਿਹਾ ਕਿ ਲੋਕਾਂ ਨੂੰ ਨਾਰੀਅਲ ਦੇ ਦੁੱਧ ਨਾਲ ਬਣੀ ਖੀਰ ਬਹੁਤ ਪਸੰਦ ਆਈ। ਕਈ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਿਆ ਕਿ ਇਹ ਬਿਲਕੁਲ ਡੇਅਰੀ-ਮੁਕਤ ਖੀਰ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਅਸੀਂ ਬਿਨਾਂ ਪਸ਼ੂਆਂ ਦੇ ਦੁੱਧ ਦੇ ਵੀ ਆਪਣੀਆਂ ਰਿਵਾਇਤੀ ਅਤੇ ਸੁਆਦਿਸ਼ਟ ਚੀਜ਼ਾਂ ਦਾ ਆਨੰਦ ਲੈ ਸਕਦੇ ਹਾਂ।
ਪਿਛਲੀ ਖ਼ਬਰ ਖੇਮਕਰਨ ’ਚ ਜਨਮ ਅਸ਼ਟਮੀ ਦੀ ਖੁਸ਼ੀ ’ਚ ਵਿਸ਼ਾਲ ਸ਼ੌਭਾ ਯਾਤਰਾ ਸਜਾਈ ਅਗਲੀ ਖ਼ਬਰ ਸੀ. ਪੀ. ਆਈ. (ਐਮ.) ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।