ਸਿਰਫ ਭਾਜਪਾ ਹੀ ਪੰਜਾਬ ਦੇ ਹਾਲਤ ਸੁਧਾਰ ਸਕਦੀ - ਅਨੂਪ ਸਿੰਘ ਭੁੱਲਰ
ਭਿੱਖੀਵਿੰਡ, 5 ਸਤੰਬਰ (ਬੌਬੀ)— ਭਾਜਪਾ ਆਗੂ ਅਨੂਪ ਸਿੰਘ ਭੁੱਲਰ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨਾਲ ਘਰ ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਸੀ ਪਰ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ’ਤੇ ਵੱਡੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਭਿੱਖੀਵਿੰਡ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸਟੇਟ ਕੌਂਸਲ ਮੈਂਬਰ ਅਨੂਪ ਸਿੰਘ ਭੁੱਲਰ ਨੇ ਕਿਹਾ ਕਿ ਬਿਜਲੀ ਮੁਫਤ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਆਖਰੀ ਸਮੇਂ ਵਿਚ ਲੋਕਾਂ ਨੂੰ ਬਿਜਲੀ ਦੇ ਮੋਟੇ ਮੋਟੇ ਬਿੱਲ ਆ ਰਹੇ ਹਨ, ਮਹਿੰਗਾਈ ਸਾਰੇ ਹੱਦਾਂ ਬੰਨੇ ਪਾਰ ਕਰ ਚੁੱਕੀ ਹੈ ਅਤੇ ਸਰਕਾਰ ਹਰ ਵਿਭਾਗ ਦੇ ਮੁਲਾਜ਼ਮ ਹੜਤਾਲ ’ਤੇ ਬੈਠੇ ਹਨ।
ਭਿੱਖੀਵਿੰਡ, 5 ਸਤੰਬਰ (ਬੌਬੀ)— ਭਾਜਪਾ ਆਗੂ ਅਨੂਪ ਸਿੰਘ ਭੁੱਲਰ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨਾਲ ਘਰ ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਸੀ ਪਰ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ’ਤੇ ਵੱਡੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਭਿੱਖੀਵਿੰਡ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸਟੇਟ ਕੌਂਸਲ ਮੈਂਬਰ ਅਨੂਪ ਸਿੰਘ ਭੁੱਲਰ ਨੇ ਕਿਹਾ ਕਿ ਬਿਜਲੀ ਮੁਫਤ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਆਖਰੀ ਸਮੇਂ ਵਿਚ ਲੋਕਾਂ ਨੂੰ ਬਿਜਲੀ ਦੇ ਮੋਟੇ ਮੋਟੇ ਬਿੱਲ ਆ ਰਹੇ ਹਨ, ਮਹਿੰਗਾਈ ਸਾਰੇ ਹੱਦਾਂ ਬੰਨੇ ਪਾਰ ਕਰ ਚੁੱਕੀ ਹੈ ਅਤੇ ਸਰਕਾਰ ਹਰ ਵਿਭਾਗ ਦੇ ਮੁਲਾਜ਼ਮ ਹੜਤਾਲ ’ਤੇ ਬੈਠੇ ਹਨ। ਜਿਸ ਤੋਂ ਸਾਫ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਸਿਰਫ ਪੰਜਾਬ ਨੂੰ ਲੁੱਟਣ ਲਈ ਆਈ ਸੀ। ਭੁੱਲਰ ਨੇ ਗੈਂਗਸਟਰਵਾਦ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਹਰ ਛੋਟੇ ਵੱਡੇ ਵਪਾਰੀ ਨੂੰ ਫਿਰੌਤੀ ਲਈ ਫੋਨ ਆ ਰਹੇ ਹਨ ਪਰ ਪ੍ਰਸ਼ਾਸਨ ਪੀੜਤਾਂ ਦੀ ਬਾਂਹ ਨਹੀਂ ਫੜ ਰਿਹਾ। ਇਸ ਮੌਕੇ ਮੀਟਿੰਗ ਵਿਚ ਸਦਾਨੰਦ ਚੋਪੜਾ, ਕੇਵਲ ਕ੍ਰਿਸ਼ਨ ਅਰੋੜਾ, ਵਿਸ਼ਾਲ ਚੋਪੜਾ, ਮਨਮੋਹਨ ਚੋਪੜਾ, ਲਵ ਧਵਨ, ਓਮ ਪ੍ਰਕਾਸ਼, ਇੰਦਰਜੀਤ ਧਵਨ, ਦੀਪਕ ਪੁਰੀ, ਰਿਸ਼ੀਰਾਮ, ਸਤੀਸ਼ ਕੁਮਾਰ, ਗੋਲਡੀ, ਪੱਪੂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਮੌਜੂਦ ਸਨ।