03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭਾਜਪਾ ਦੇ ਵਫ਼ਦ ਨੇ ਸੂਬਾ ਸਕੱਤਰ ਮੰਨਾ ਨਾਲ ‘ਵੀ.ਬੀ.ਜੀ. ਰਾਮ ਜੀ’ ਸਕੀਮ ਸੰਬੰਧੀ ਗੱਲਬਾਤ ਕੀਤੀ

ਮੀਆਂਵਿੰਡ, 2 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪੈਂਦੇ ਕਸਬੇ ਭਿੱਖੀਵਿੰਡ ਅਤੇ ਵਲਟੋਹਾ ਤੋਂ ਆਏ ਭਾਜਪਾ ਦੇ ਇਕ ਵਫ਼ਦ ਵਲੋਂ ਭਾਜਪਾ ਦੇ ਸੂਬਾ ਸਕੱਤਰ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮੰਨਾ ਦੇ ਧਿਆਨ ਵਿਚ ਲਿਆਂਦਾ ਕਿ ਸਾਡੇ ਕਈ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਵੀ.

ਅਜੀਤ ਡੈਸਕ 03-09-2026
ਮੀਆਂਵਿੰਡ, 2 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪੈਂਦੇ ਕਸਬੇ ਭਿੱਖੀਵਿੰਡ ਅਤੇ ਵਲਟੋਹਾ ਤੋਂ ਆਏ ਭਾਜਪਾ ਦੇ ਇਕ ਵਫ਼ਦ ਵਲੋਂ ਭਾਜਪਾ ਦੇ ਸੂਬਾ ਸਕੱਤਰ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮੰਨਾ ਦੇ ਧਿਆਨ ਵਿਚ ਲਿਆਂਦਾ ਕਿ ਸਾਡੇ ਕਈ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਵੀ.ਬੀ.ਜੀ. ਰਾਮ ਜੀ ਸਕੀਮ ਅਧੀਨ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਤੁਸੀਂ ਹੁਣ ਸਾਡੀ ਇਸ ਮੁਸ਼ਕਿਲ ਦਾ ਹੱਲ ਕਰਵਾਓ। ਇਸ ਮੌਕੇ ਮੰਨਾ ਵਲੋਂ ਉਨ੍ਹਾਂ ਦੀ ਗੱਲ ਸੁਣਨ ਉਪਰੰਤ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਇਸ ਮੁਸ਼ਕਿਲ ਨੂੰ ਬਹੁਤ ਜਲਦ ਹੱਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰ ਵਰਗ ਨੂੰ ਵੱਡੀ ਸਹੂਲਤ ਦਿੰਦੇ ਹੋਏ ਮਨਰੇਗਾ ਸਕੀਮ ਨੂੰ ਬੰਦ ਕਰਕੇ ਨਵੀਂ ਸਕੀਮ ਵੀ.ਬੀ.ਜੀ. ਰਾਮ ਜੀ ਲਾਗੂ ਕੀਤੀ ਗਈ ਹੈ। ਭਾਂਵੇ ਪਹਿਲਾਂ ਪੰਜਾਬ ਸਰਕਾਰ ਵਲੋਂ ਇਸ ਸਕੀਮ ਨੂੰ ਰੋਕਣ ਲਈ ਪੂਰੀ ਵਾਹ ਲਾਈ ਗਈ ਸੀ, ਪਰ ਅਖੀਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਅੱਗੇ ਝੁਕਣਾ ਪਿਆ ਤੇ ਇਹ ਸਕੀਮ ਇਕ ਜੁਲਾਈ 2026 ਤੋਂ ਪੰਜਾਬ ਵਿਚ ਲਾਗੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਇਸ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੱਡਾ ਲਾਭ ਦਿੰਦੇ ਹੋਏ ਜਿੱਥੇ ਪਹਿਲਾਂ ਇਕ ਸਾਲ ਵਿਚ 100 ਦਿਨ ਰੁਜ਼ਗਾਰ ਮਿਲਦਾ ਸੀ, ਉੱਥੇ ਹੁਣ 125 ਦਿਨ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਹਿਲਾਂ 299 ਰੁਪਏ ਦਿਹਾੜੀ ਮਿਲਦੀ ਸੀ ਤੇ ਉਸ ਵਿਚ ਵਾਧਾ ਕਰਦੇ ਹੋਏ 327 ਰੁਪਏ 40 ਪੈਸੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਇਕੋ ਇਕ ਅਜਿਹੀ ਪਾਰਟੀ ਹੈ, ਜੋ ਹਰੇਕ ਵਰਗ ਦਾ ਖਿਆਲ ਰੱਖਦੀ ਹੈ। ਭਾਵੇਂ ਉਹ ਕਿਸਾਨ ਜਾਂ ਵਪਾਰੀ ਆਦਿ ਹੋਣ। ਇਸ ਮੌਕੇ ਮੰਨਾ ਨਾਲ ਮੁਲਾਕਾਤ ਕਰਨ ਲਈ ਪਹੁੰਚਣ ਵਾਲਿਆਂ ਵਿਚ ਕੈਪਟਨ ਦਿਲਬਾਗ ਸਿੰਘ, ਹਰਪਾਲ ਸਿੰਘ, ਗੁਰਸੇਵਕ ਸਿੰਘ, ਹੀਰਾ ਸਿੰਘ, ਨਿਰਵੈਰ ਸਿੰਘ, ਦੀਦਾਰ ਸਿੰਘ, ਬਾਬਾ ਨਿੰਦਰ ਸਿੰਘ, ਖਜਾਨ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਦ੍ਰਿੜ੍ਹ ਸੰਕਲਪ - ਹਰਭਜਨ ਸਿੰਘ ਈ . ਟੀ . ਓ . ਅਗਲੀ ਖ਼ਬਰ ਦਾਤਰ ਦਿਖਾ ਕੇ ਵਿਅਕਤੀ ਪਾਸੋਂ ਲੁੱਟ-ਖੋਹ ਕਰਨ ਵਾਲਾ ਇਕ ਲੁਟੇੇਰਾ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।