02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਾਵਰਕਾਮ ਅਤੇ ਟਰਾਂਸਕੋ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਝਬਾਲ ਵਿਖੇ ਮੀਟਿੰਗ

ਝਬਾਲ, 1 ਸਤੰਬਰ (ਸਰਬਜੀਤ ਸਿੰਘ)–ਕਸਬਾ ਝਬਾਲ ਵਿਖੇ ਪਾਵਰਕਾਮ ਅਤੇ ਟਰਾਂਸਕੋ (ਸੰਬੰਧਿਤ ਏਟਕ) ਦੇ ਸੇਵਾਮੁਕਤ ਸ਼ਹਿਰੀ ਮੰਡਲ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਾਥੀ ਕਰਮ ਸਿੰਘ ਝਬਾਲ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨ ਯੂਨੀਅਨ ਨਾਲ ਸੰਬੰਧਿਤ ਸੇਵਾਮੁਕਤ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।

ਅਜੀਤ ਡੈਸਕ 02-09-2026
ਝਬਾਲ, 1 ਸਤੰਬਰ (ਸਰਬਜੀਤ ਸਿੰਘ)–ਕਸਬਾ ਝਬਾਲ ਵਿਖੇ ਪਾਵਰਕਾਮ ਅਤੇ ਟਰਾਂਸਕੋ (ਸੰਬੰਧਿਤ ਏਟਕ) ਦੇ ਸੇਵਾਮੁਕਤ ਸ਼ਹਿਰੀ ਮੰਡਲ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਾਥੀ ਕਰਮ ਸਿੰਘ ਝਬਾਲ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨ ਯੂਨੀਅਨ ਨਾਲ ਸੰਬੰਧਿਤ ਸੇਵਾਮੁਕਤ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਰਮ ਸਿੰਘ ਝਬਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ 18 ਫੀਸਦੀ ਡੀ.ਏ. ਦਾ ਬਕਾਇਆ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਪਾਸ ਹੋਇਆ ਹੈ ਦੇਣ ਤੋਂ ਟਾਲ ਮਟੋਲ ਕਰ ਰਹੀ ਹੈ। ਜਿਸ ਸਬੰਧੀ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਾਈਕੋਰਟ ਦਾ ਵੀ ਹੁਕਮ ਨਹੀਂ ਮੰਨ ਰਹੀ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀਆਂ ਦਰਸ਼ਨ ਲਾਲ ਝਬਾਲ, ਸੁਖਦੇਵ ਸਿੰਘ ਚਾਹਲ, ਹਰਭਿੰਦਰ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਝਬਾਲ ਖੁਰਦ, ਜਸਵੰਤ ਸਿੰਘ ਮੂਸੇ, ਬਲਦੇਵ ਸਿੰਘ ਝਬਾਲ ਖੁਰਦ, ਸੁਖਵਿੰਦਰ ਸਿੰਘ, ਸਤਪਾਲ ਕੋਟ, ਕਰਤਾਰ ਸਿੰਘ, ਹਰਭਜਨ ਸਿੰਘ ਆਦਿ ਸਾਥੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋ ਬਖਲਾਟ ਵਿਚ ਸੈਕਟਰੀਏਟ ਚੰਡੀਗੜ੍ਹ ਦੇ ਪ੍ਰਧਾਨ ਅਤੇ ਹੋਰ ਕਰਮਚਾਰੀਆਂ ਦੀਆਂ ਕੀਤੀਆਂ ਬਦਲੀਆਂ ਦੀ ਪੂਰਜੋਰ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੇ ਬਣਦੇ ਹੱਕ ਚਾਹੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੈਸ਼ਲਿਸ ਡਾਕਟਰੀ ਇਲਾਜ ਦੀ ਸਹੂਲਤ ਅਤੇ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਪਿਛਲੀ ਖ਼ਬਰ ਮਾਝਾ ਜ਼ੋਨ ਸਕੂਲਜ਼ ਟੂਰਨਾਮੈਂਟ ਦੌਰਾਨ ਵੱਖ-ਵੱਖ ਸਕੂਲਾਂ ਦੇ 700 ਖਿਡਾਰੀਆਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਹਲਕੇ ਦੀ ਸੰਗਤ ਵਲੋਂ ਮਿਲ ਰਿਹਾ ਪਿਆਰ ਸਾਡੀ ਅਸਲੀ ਤਾਕਤ-ਪ੍ਰੋ. ਹਰਪ੍ਰੀਤ ਕੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।