ਅਮਰੀਕਾ ਵਪਾਰ ਸਮਝੌਤੇ ਨਾਲ ਸਾਡੇ ਦੇਸ਼ ਦਾ ਖੇਤੀ ਤੇ ਡੇਅਰੀ ਸੈਕਟਰ ਤਬਾਹ ਹੋ ਜਾਵੇਗਾ-ਸੁਰਜੀਤ ਸਿੰਘ ਭੂਰਾ
ਖੇਮਕਰਨ, 1 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਅਮਰੀਕਾ ਵਪਾਰ ਸਮਝੌਤੇ ਤੇ ਹੋਰ ਕਿਸਾਨੀ ਮੁਦਿਆ ਨੂੰ ਲੈ ਕੇ ਕਿਸਾਨ ਜੰਥੇਬੰਦੀਆ ਵਲੋਂ ਅੱਜ ਤੋਂ ਕੇਂਦਰ ਸਰਕਾਰ ਵਿਰੁੱਧ ਚਾਲੂ ਕੀਤੇ ਜਾ ਰਹੇ ਸੰਘਰਸ਼ ਦਾ ਸਮੱਰਥਨ ਕਰਦੇ ਹੋਏ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੀਨੀ. ਮੀਤ ਪ੍ਰਧਾਨ ਤੇ ਵਾਰਿਸ ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਜੇਕਰ ਅਮਰੀਕਾ ਨਾਲ ਭਾਰਤ ਮੁਕਤ ਵਪਾਰ ਸਮਝੌਤਾ ਕਰ ਲੈਂਦਾ ਹੈ ਤਾਂ ਸਾਡੇ ਦੇਸ਼ ’ਚ ਖੇਤੀ ਤੇ ਡੇਅਰੀ ਸੈਕਟਰ ਤਬਾਹ ਹੋ ਜਾਵੇਗਾ, ਕਿਉਂਕਿ ਇੱਥੇ ਜ਼ਿਆਦਾਤਰ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਜਾਂ ਠੇਕੇ ਲੈ ਕੇ ਜ਼ਮੀਨ ਕਿਸਾਨ ਖੇਤੀ ਕਰ ਰਹੇ ਹਨ ।
ਖੇਮਕਰਨ, 1 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਅਮਰੀਕਾ ਵਪਾਰ ਸਮਝੌਤੇ ਤੇ ਹੋਰ ਕਿਸਾਨੀ ਮੁਦਿਆ ਨੂੰ ਲੈ ਕੇ ਕਿਸਾਨ ਜੰਥੇਬੰਦੀਆ ਵਲੋਂ ਅੱਜ ਤੋਂ ਕੇਂਦਰ ਸਰਕਾਰ ਵਿਰੁੱਧ ਚਾਲੂ ਕੀਤੇ ਜਾ ਰਹੇ ਸੰਘਰਸ਼ ਦਾ ਸਮੱਰਥਨ ਕਰਦੇ ਹੋਏ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੀਨੀ. ਮੀਤ ਪ੍ਰਧਾਨ ਤੇ ਵਾਰਿਸ ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਜੇਕਰ ਅਮਰੀਕਾ ਨਾਲ ਭਾਰਤ ਮੁਕਤ ਵਪਾਰ ਸਮਝੌਤਾ ਕਰ ਲੈਂਦਾ ਹੈ ਤਾਂ ਸਾਡੇ ਦੇਸ਼ ’ਚ ਖੇਤੀ ਤੇ ਡੇਅਰੀ ਸੈਕਟਰ ਤਬਾਹ ਹੋ ਜਾਵੇਗਾ, ਕਿਉਂਕਿ ਇੱਥੇ ਜ਼ਿਆਦਾਤਰ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਜਾਂ ਠੇਕੇ ਲੈ ਕੇ ਜ਼ਮੀਨ ਕਿਸਾਨ ਖੇਤੀ ਕਰ ਰਹੇ ਹਨ । ਜਦਕਿ ਅਮਰੀਕਾ ਵਰਗੇ ਵਿਕਸਸ਼ੀਲ ਦੇਸ਼ਾਂ ’ਚ ਕਿਸਾਨਾਂ ਕੋਲ ਹਜ਼ਾਰਾਂ ਏਕੜ ਜ਼ਮੀਨਾਂ ਦੇ ਫਾਰਮ, ਆਧੁਨਿਕ ਤਕਨੀਕ ’ਤੇ ਸਬਸਿੱਡੀ ਦੀ ਸਹੂਲਤ ਹੈ, ਜਿਸ ਕਰਕੇ ਭਾਰਤ ਦਾ ਕਿਸਾਨ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਕਿਸਾਨ ਆਗੂ ਭੂਰਾ ਨੇ ਅੱਗੇ ਭਾਜਪਾ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਕੁੱਝ ਬਹੁਤ ਸਾਜ਼ਿਸ਼ ਤਹਿਤ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਮੋਦੀ ਸਰਕਾਰ ਕੁੱਝ ਕੋਰਪੋਰੇਟ ਘਰਾਣਿਆਂ ਦੇ ਪਿੱਛੇ ਲੱਗ ਕੇ ਅਮਰੀਕਾ ਨਾਲ ਜੋ ਟਰੇਡ ਡੀਲ ਕਰ ਰਹੀ ਹੈ, ਜਿਸ ਬਾਰੇ ਪਤਾ ਲੱਗਾ ਕਿ ਸਭ ਕੁੱਝ ਲਗਪਗ ਤੈਅ ਹੋ ਗਿਆ ਹੈ । ਉਨ੍ਹਾਂ ਪੰਜਾਬ ਦੇ ਸਮੂਹ ਛੋਟੇ ਦੁਕਾਨਦਾਰ ਤੇ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸਾਨਾਂ ਵਲੋਂ ਕੋਈ ਸੰਘਰਸ਼ ਦਾ ਸੱਦਾ ਆਉਂਦਾ ਹੈ ਤੇ ਸਾਨੂੰ ਉਸ ਦਾ ਇੱਕਜੁੱਟ ਹੋ ਕੇ ਸਮਰਥਨ ਕਰਨਾ ਚਾਹੀਦਾ ਹੈ।