22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤਿਉਹਾਰਾਂ ਤੋਂ ਬਾਅਦ ਪਰਤਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ: ਅੱਜ ਸਹਰਸਾ ਤੋਂ ਅੰਮ੍ਰਿਤਸਰ ਵਿਚਾਲੇ ਚੱਲੇਗੀ ਸਪੈਸ਼ਲ ਟਰੇਨ

ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਦੀਵਾਲੀ ਅਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰ ਮਨਾਉਣ ਤੋਂ ਬਾਅਦ ਹੁਣ ਲੋਕ ਮੁੜ ਆਪਣੇ ਕੰਮਾਂ-ਕਾਰਾਂ ’ਤੇ ਪਰਤ ਰਹੇ ਹਨ। ਇਸੇ ਕਾਰਨ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਤੋਂ ਆਉਣ ਵਾਲੀਆਂ ਟਰੇਨਾਂ ’ਚ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।

ਅਜੀਤ ਡੈਸਕ 22-11-2026
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਦੀਵਾਲੀ ਅਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰ ਮਨਾਉਣ ਤੋਂ ਬਾਅਦ ਹੁਣ ਲੋਕ ਮੁੜ ਆਪਣੇ ਕੰਮਾਂ-ਕਾਰਾਂ ’ਤੇ ਪਰਤ ਰਹੇ ਹਨ। ਇਸੇ ਕਾਰਨ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਤੋਂ ਆਉਣ ਵਾਲੀਆਂ ਟਰੇਨਾਂ ’ਚ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਯਾਤਰੀਆਂ ਦੀ ਇਸੇ ਸਹੂਲਤ ਨੂੰ ਮੁੱਖ ਰੱਖਦਿਆਂ ਭਾਰਤੀ ਰੇਲਵੇ ਵਲੋਂ ਕਈ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪੂਰਬੀ ਮੱਧ ਰੇਲਵੇ ਐਤਵਾਰ, 22 ਨਵੰਬਰ ਨੂੰ ਬਿਹਾਰ ਦੇ ਸਹਰਸਾ ਤੋਂ ਅੰਮ੍ਰਿਤਸਰ ਤੱਕ ਇਕ ਸਪੈਸ਼ਲ ਟਰੇਨ ਚਲਾਉਣ ਜਾ ਰਿਹਾ ਹੈ। ਪੂਰਬੀ ਮੱਧ ਰੇਲਵੇ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਟਰੇਨ ਨੰਬਰ 04671 (ਸਹਰਸਾ-ਅੰਮ੍ਰਿਤਸਰ ਸਪੈਸ਼ਲ ਟਰੇਨ) ਐਤਵਾਰ, 22 ਨਵੰਬਰ ਨੂੰ ਸਵੇਰੇ 10:00 ਵਜੇ ਸਹਰਸਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਯਾਨੀ 23 ਨਵੰਬਰ ਨੂੰ ਸ਼ਾਮ 6:00 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਸਪੈਸ਼ਲ ਟਰੇਨ 1611 ਕਿੱਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਨ ’ਚ ਕੁੱਲ 32 ਘੰਟੇ ਦਾ ਸਮਾਂ ਲਵੇਗੀ। ਦੱਸਿਆ ਜਾ ਰਿਹਾ ਹੈ ਕਿ ਸਫ਼ਰ ਦੌਰਾਨ ਇਹ ਸਪੈਸ਼ਲ ਟਰੇਨ ਮਾਨਸੀ ਜੰਕਸ਼ਨ, ਖਗੜੀਆ ਜੰਕਸ਼ਨ, ਬੇਗੂਸਰਾਏ, ਬਰੌਨੀ ਜੰਕਸ਼ਨ, ਸ਼ਾਹਪੁਰ ਪਟੋਰੀ, ਹਾਜੀਪੁਰ ਜੰਕਸ਼ਨ, ਸੋਨਪੁਰ, ਛਪਰਾ, ਬਲੀਆ, ਗਾਜ਼ੀਪੁਰ ਸਿਟੀ, ਵਾਰਾਨਸੀ, ਮਾਂ ਬੇਲਹਾ ਦੇਵੀ ਧਾਮ ਪ੍ਰਤਾਪਗੜ੍ਹ , ਰਾਏਬਰੇਲੀ ਜੰਕਸ਼ਨ, ਆਲਮਨਗਰ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਯਮੁਨਾਨਗਰ ਜਗਾਧਰੀ, ਅੰਬਾਲਾ ਕੈਂਟ, ਢੰਡਾਰੀ ਕਲਾਂ (ਲੁਧਿਆਣਾ) ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ। ਇਸ ਟਰੇਨ ਦੇ ਚੱਲਣ ਨਾਲ ਪੰਜਾਬ ਆਉਣ ਵਾਲੇ ਪ੍ਰਵਾਸੀ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਪਿਛਲੀ ਖ਼ਬਰ ਪੰਜਾਬ ਭਰ ਵਿਚ 333 ਹੋਰ ਪਿੰਡ ਕਲੀਨਿਕ ਖੋਲ੍ਹਣ ਨਾਲ ਮਜ਼ਬੂਤ ਹੋਣਗੀਆਂ ਸਿਹਤ ਸੇਵਾਵਾਂ-ਪ੍ਰਭਬੀਰ ਸਿੰਘ ਬਰਾੜ ਅਗਲੀ ਖ਼ਬਰ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਸੰਸਦ ਅੰਮ੍ਰਿਤਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।