13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ ਤਹਿਤ ਕਾਂਗਰਸ ਸੇਵਾ ਦਲ ਵਲੋਂ 15 ਨੂੰ ਕਰਵਾਈ ਜਾਵੇਗੀ ਮੈਰਾਥਨ ਦੌੜ

ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਕਾਂਗਰਸ ਦੀ ਨਸ਼ਿਆਂ ਵਿਰੋਧੀ ਮੁਹਿੰਮ ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ ਤਹਿਤ ਕਾਂਗਰਸ ਸੇਵਾ ਦਲ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਸਟੇਡੀਅਮ ਤੋਂ ਮੈਰਾਥਨ ਦੌੜ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇਥੇ ਕੇਂਦਰੀ ਟੀਮ ਨਾਲ ਸਟੇਡੀਅਮ ’ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਪ੍ਰਦੇਸ਼ ਪ੍ਰਧਾਨ ਕਾਂਗਰਸ ਸੇਵਾ ਦਲ ਸ਼੍ਰੀ ਸੁਭਾਸ਼ ਭਾਰਗਵ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਕਰਮਜੀਤ ਸਿੰਘ ਓਠੀਆਂ ਨੇ ਕਿਹਾ ਕਿ 15 ਨਵੰਬਰ ਨੂੰ ਇਹ ਦੋੜ 5 ਵਜੇ ਸਵੇਰੇ ਸ਼ੁਰੂ ਹੋਵੇਗੀ ਅਤੇ 5 ਕਿਲੋਮੀਟਰ ਦਾ ਵਕਫਾ ਤਹਿ ਕਰਕੇ ਮੁੜ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਸੰਪਨ ਹੋਵੇਗੀ।

ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਕਾਂਗਰਸ ਦੀ ਨਸ਼ਿਆਂ ਵਿਰੋਧੀ ਮੁਹਿੰਮ ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ ਤਹਿਤ ਕਾਂਗਰਸ ਸੇਵਾ ਦਲ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਗੁਰੁ ਨਾਨਕ ਦੇਵ ਸਟੇਡੀਅਮ ਤੋਂ ਮੈਰਾਥਨ ਦੌੜ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇਥੇ ਕੇਂਦਰੀ ਟੀਮ ਨਾਲ ਸਟੇਡੀਅਮ ’ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਪ੍ਰਦੇਸ਼ ਪ੍ਰਧਾਨ ਕਾਂਗਰਸ ਸੇਵਾ ਦਲ ਸ਼੍ਰੀ ਸੁਭਾਸ਼ ਭਾਰਗਵ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਕਰਮਜੀਤ ਸਿੰਘ ਓਠੀਆਂ ਨੇ ਕਿਹਾ ਕਿ 15 ਨਵੰਬਰ ਨੂੰ ਇਹ ਦੋੜ 5 ਵਜੇ ਸਵੇਰੇ ਸ਼ੁਰੂ ਹੋਵੇਗੀ ਅਤੇ 5 ਕਿਲੋਮੀਟਰ ਦਾ ਵਕਫਾ ਤਹਿ ਕਰਕੇ ਮੁੜ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਸੰਪਨ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਸੇਵਾ ਦਲ ਦੇ ਕੌਮੀ ਪ੍ਰਧਾਨ ਸ੍ਰੀ ਬੀ. ਵੀ. ਨਿਵਾਸ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਸੇਵਾ ਦਲ ਦੇ ਨਿਰਦੇਸ਼ਾਂ ਹੇਠ ਨੌਜਵਾਨ ਬ੍ਰਿਗੇਡ ਕਾਂਗਰਸ ਸੇਵਾ ਦਲ ਦੀ ਰੇਖ ਦੇਖ ਵਿਚ ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ ਤਹਿਤ ਕਰਵਾਈ ਜਾ ਰਹੀ ਇਸ ਮੈਰਥਨ ਦੌੜ ਵਿਚ ਸੈਂਕੜੇ ਨੌਜਵਾਨ ਤੇ ਐਥਲੀਟ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਦੌੜ ਵਿਚ 5 ਕੈਟਾਗਰੀਆਂ 10 ਤੋਂ 14 ਸਾਲ, 15 ਤੋਂ 28, 30 ਤੋਂ 49 ਅਤੇ 50 ਸਾਲਾਂ ਦੇ ਉਮਰ ਵਰਗ ਦੇ ਔਰਤਾਂ ਤੇ ਮਰਦ ਵਰਗ ਦੇ ਖਿਡਾਰੀ ਭਾਗ ਲੈਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੈਰਾਥਨ ਵਿਚ ਭਾਗ ਲੈਣ ਲਈ ਰਜਿਸਟਰੇਸ਼ਨ ਦੀ ਕੋਈ ਫ਼ੀਸ ਨਹੀਂ ਹੈ ਤੇ ਇਸ ਲਈ ਕਿੳ.ਆਰ ਕੋਡ ਮੀਡੀਏ ਵਿਚ ਜਾਰੀ ਕੀਤਾ ਗਿਆ ਹੈ ਇਹਨਾਂ ਸਾਰੀਆਂ ਕੈਟਾਗਰੀਆਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਬਣਾ ਕੇ ਦੁੜਾਕਾਂ ਨੂੰ 10 ਹਜ਼ਾਰ ਤੱਕ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਪਿਛਲੀ ਖ਼ਬਰ ਰਾਜਾਸਾਂਸੀ ਤੋਂ ਸੋਨੀਆ ਮਾਨ ਨੂੰ ‘ਆਪ’ ਦੀ ਟਿਕਟ ਮਿਲਣ ’ਤੇ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਖ਼ਾਲਸਾ ’ਵਰਸਿਟੀ ਵਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਤਲਾਸ਼ਣ ਲਈ ‘ਟੈਲੈਂਟ ਹੰਟ-2026’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।